ਪੰਜਾਬ ਵਿਚ ਕੋਰੋਨਾ ਮਰੀਜ਼ਾ ਦੀ ਗਿਣਤੀ ਵਿੱਚ ਵਾਧਾ, ਪਟਿਆਲਾ ਦੇ ਇੱਕ ਡਾਕਟਰ ਸਣੇ 5 ਲੋਕਾਂ ਦੀ ਰਿਪੋਰਟ ਆਈ ਪੋਜ਼ੀਟਿਵ

5 Corona Positive Cases in Patiala including 1 Doctor

ਪੰਜਾਬ ਵਿੱਚ ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਇੱਕ ਡਾਕਟਰ ਸਣੇ ਪੰਜ ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ। ਪੁਸ਼ਟੀ ਹੋਣ ‘ਤੇ ਸਾਰਿਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਮੰਗਲਵਾਰ ਨੂੰ ਪੰਜਾਬ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ 251 ਹੋ ਗਈ ਹੈ। ਸੂਬੇ ਵਿਚ ਹੁਣ ਤੱਕ ਮਹਾਂਮਾਰੀ ਦੇ ਕਾਰਨ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਵਿਭਾਗ ਤੋਂ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ: ਸੁਮਿਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਜਪੁਰਾ ਦੀ ਬਜ਼ੁਰਗ ਔਰਤ ਜੋ ਕੁਝ ਦਿਨ ਪਹਿਲਾਂ ਪੋਜ਼ੀਟਿਵ ਆਈ ਸੀ, ਉਸਦੇ ਦੇ ਸੰਪਰਕ ਵਿੱਚ ਆਏ ਚਾਰ ਲੋਕਾਂ ਦੀ ਰਿਪੋਰਟ ਮੰਗਲਵਾਰ ਨੂੰ ਪੋਜ਼ੀਟਿਵ ਆਈ। ਇਨ੍ਹਾਂ ਵਿਚ ਇਕ ਡਾਕਟਰ ਸ਼ਾਮਲ ਹੈ, ਜਿਸ ਕੋਲ ਸੰਕਰਮਿਤ ਮਰੀਜ਼ ਇਲਾਜ ਲਈ ਗਏ ਸਨ।

ਇਹ ਵੀ ਪੜ੍ਹੋ : ਜਲੰਧਰ ਦੇ ਵਿੱਚ Corona ਦਾ ਕਹਿਰ, ਇਕ ਹੋਰ Corona Positive ਕੇਸ ਆਇਆ ਸਾਹਮਣੇ

ਖਾਸ ਗੱਲ ਇਹ ਹੈ ਕਿ ਇਨ੍ਹਾਂ ਪੰਜਾਂ ਕੋਰੋਨੋ ਪੋਜ਼ੀਟਿਵ ਲੋਕਾਂ ਵਿੱਚ ਖੰਘ, ਜ਼ੁਕਾਮ ਅਤੇ ਬੁਖਾਰ ਦੇ ਲੱਛਣ ਨਹੀਂ ਵੇਖੇ ਗਏ ਹਨ। ਇਸ ਸਥਿਤੀ ਵਿੱਚ ਕੋਰੋਨਾ ਵਾਇਰਸ ਦਾ ਇਹ ਰੂਪ ਡਰਾਉਣਾ ਹੈ। ਇਸ ਲਈ ਵਿਭਾਗ ਦੁਆਰਾ ਵੱਧ ਤੋਂ ਵੱਧ ਸੈਂਪਲ ਲੈਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਰਾਜਪੁਰਾ ਵਿਚ ਸੈਂਪਲਿੰਗ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ