Corona in Patiala: ਪਟਿਆਲਾ ਵਿੱਚ Corona ਦਾ ਕਹਿਰ, 3 ਹੈਲਥ ਵਰਕਰਾਂ ਸਮੇਤ 20 ਨਵੇਂ ਕੇਸ ਆਏ ਸਾਹਮਣੇ

20-more-corona-positive-in-patiala
Corona in Patiala: ਪਟਿਆਲਾ ਵਿਚ ਅੱਜ ਤਿੰਨ ਹੈਲਥ ਵਰਕਰਾਂ ਅਤੇ ਇਕ ਪੁਲਸ ਮੁਲਾਜ਼ਮ ਸਮੇਤ 20 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਮਗਰੋਂ ਜ਼ਿਲੇ ਵਿਚ ਹੁਣ ਤੱਕ ਪਾਜ਼ੇਟਿਵ ਆਏ ਕੇਸਾਂ ਦੀ ਗਿਣਤੀ 376 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 376 ਵਿਚੋਂ 10 ਕੇਸਾਂ ਦੀ ਮੌਤ ਹੋ ਚੁੱਕੀ ਹੈ, 196 ਠੀਕ ਹੋ ਚੁੱਕੇ ਹਨ ਜਦੋਂ ਕਿ 170 ਪਾਜ਼ੇਟਿਵ ਹਨ।

ਇਹ ਵੀ ਪੜ੍ਹੋ: Patiala Accident News: ਪਟਿਆਲਾ-ਸਮਾਣਾ ਸੜਕ ਤੇ ਵਾਪਰਿਆ ਭਿਆਨਕ ਹਾਦਸਾ, 2 ਨੌਜਵਾਨਾਂ ਦੀ ਹੋਈ ਮੌਤ

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਹਡ਼ੇ 20 ਕੇਸ ਪਾਜ਼ੇਟਿਵ ਆਏ ਹਨ, ਉਨ੍ਹਾਂ ਵਿਚ 8 ਪਟਿਆਲਾ ਸ਼ਹਿਰ ਦੇ, 4 ਰਾਜਪੁਰਾ, 5 ਸਮਾਣਾ ਅਤੇ 3 ਨਾਭਾ ਇਲਾਕੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਚਾਰ ਵਿਅਕਤੀ ਬਾਹਰੀ ਰਾਜਾਂ ਤੋਂ ਆਏ ਹਨ, ਤਿੰਨ ਫਲੂ ਟਾਈਪ ਲੱਛਣ ਹਨ। 6 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਹਨ ਜਦੋਂ ਕਿ 7 ਬਿਨਾਂ ਲੱਛਣਾਂ ਦੇ ਓ. ਪੀ. ਡੀ. ਵਿਚ ਆਏ ਮਰੀਜ਼ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਪਟਿਆਲਾ ਦੇ ਆਨੰਦ ਨਗਰ ਐਕਸਟੈਂਕਸ਼ਨ ਵਿਚ ਰਹਿਣ ਵਾਲਾ 18 ਸਾਲ ਅਤੇ 28 ਸਾਲਾ ਵਿਅਕਤੀ, ਰਾਜਪੁਰਾ ਦੀ ਸਨਸਿਟੀ ਕਾਲੋਨੀ ਦਾ 32 ਸਾਲਾ ਵਿਅਕਤੀ, ਅਮੀਰ ਕਾਲੋਨੀ ਦਾ 32 ਸਾਲਾ ਵਿਅਕਤੀ, ਭਟੇਜਾ ਕਾਲੋਨੀ ਦੀ 50 ਸਾਲਾ ਔਰਤ, ਸਮਾਣਾ ਦੇ ਬਾਜ਼ੀਗਰ ਮੁਹੱਲੇ ਦਾ 35 ਸਾਲਾ ਵਿਅਕਤੀ, ਪਿੰਡ ਸਾਹਲ ਦੀ ਰਹਿਣ ਵਾਲੀ 25 ਸਾਲਾ ਔਰਤ ਆਦਿ ਪਾਜ਼ੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ: Patiala Rape News: ਪਟਿਆਲਾ ਵਿੱਚ ਚਾਚੇ ਨੇ ਆਪਣੀ 9 ਸਾਲਾਂ ਭਤੀਜੀ ਨਾਲ ਜ਼ਬਰਦਸਤੀ ਬਣਾਏ ਸਰੀਰਕ ਸੰਬੰਧ

ਉਨ੍ਹਾਂ ਦੱਸਿਆ ਕਿ ਪਿੰਡ ਗੋਬਿੰਦਪੁਰਾ ਗੁੱਗਾਮਾਡ਼ੀ ਪਟਿਆਲਾ ਦਾ 60 ਸਾਲਾ ਬਜ਼ੁਰਗ, ਗੁਰੂ ਨਾਨਕ ਨਗਰ ਦਾ ਰਹਿਣ ਵਾਲਾ 40 ਸਾਲਾ ਵਿਅਕਤੀ, ਅਨੰਦ ਨਗਰ ਏ ਐਕਸਟੈਂਸ਼ਨ ਨਿਵਾਸੀ 28 ਸਾਲਾ ਵਿਅਕਤੀ, ਸਮਾਣਾ ਦੇ ਅਮਨ ਇਨਕਲੇਵ ਦਾ ਕਮਾਂਡੋ ਬਟਾਲੀਅਨ ਵਿਚ ਕੰਮ ਕਰਦਾ 48 ਸਾਲਾ ਪੁਲਸ ਮੁਲਾਜ਼ਮ, ਮੈਡੀਕਲ ਕਾਲਜ ਦੇ ਕੁਆਟਰਾਂ ਵਿਚ ਰਹਿੰਦੀ 40 ਸਾਲਾ ਹੈਲਥ ਕੇਅਰ ਵਰਕਰ ਅਤੇ 20 ਸਾਲਾ ਲੜਕੀ, ਪਿੰਡ ਤੇਈਪੁਰ ਬਲਾਕ ਸਮਾਣਾ ਦਾ ਰਹਿਣ ਵਾਲਾ 28 ਸਾਲਾ ਹੈਲਥ ਵਰਕਰ, ਪਿੰਡ ਕਾਹਨਗਡ਼੍ਹ ਦਾ 28 ਸਾਲਾ ਵਿਅਕਤੀ, ਸਮਾਣਾ ਦਾ ਹੀ 29 ਸਾਲਾ ਵਿਅਕਤੀ ਅਤੇ ਪਿੰਡ ਕਲਿਆਣ ਦਾ 38 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 9 ਵਿਅਕਤੀਆਂ ਨੂੰ ਠੀਕ ਹੋਣ ਮਗਰੋਂ ਘਰ ਭੇਜਿਆ ਗਿਆ ਹੈ।

Patiala ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ