Corona in Punjab: ਕਪੂਰਥਲਾ ਵਿੱਚ ਬੇਗੋਵਾਲ ਥਾਣੇ ਦੇ ASI ਦੀ ਰਿਪੋਰਟ ਆਈ Corona Positive

one-more-positive-case-in-kapurthala

Corona in Punjab: ਸੂਬੇ ‘ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦਰਮਿਆਨ ਅੱਜ ਹਲਕਾ ਭੁਲੱਥ ਅਧੀਨ ਪੈਂਦੇ ਪੁਲਸ ਥਾਣੇ ਬੇਗੋਵਾਲ ਦਾ ਏ. ਐੱਸ. ਆਈ. ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਦੱਸ ਦੇਈਏ ਕਿ ਉਕਤ ਏ. ਐੱਸ. ਆਈ. ਦਸੂਹਾ ਇਲਾਕੇ ਦੇ ਗੋਰਸੀਆਂ ਪਿੰਡ ਦਾ ਵਸਨੀਕ ਹੈ ਅਤੇ ਬੇਗੋਵਾਲ ਥਾਣੇ ‘ਚ ਤਾਇਨਾਤ ਹੈ। ਜੋ ਰਾਤ 8 ਵਜੇ ਬੇਗੋਵਾਲ ਥਾਣੇ ਤੋਂ ਡਿਊਟੀ ਕਰਕੇ ਘਰ ਗਿਆ ਸੀ। ਹੁਣ ਇਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬੇਗੋਵਾਲ ਸ਼ਹਿਰ ਅਤੇ ਇਲਾਕੇ ਦੇ ਲੋਕ ਖ਼ੌਫ਼ ‘ਚ ਹਨ, ਕਿਉਂਕਿ ਪੁਲਸ ਇਲਾਕੇ ‘ਚ ਕਿਤੇ ਨਾ ਕਿਤੇ ਡਿਊਟੀ ‘ਤੇ ਤਾਇਨਾਤ ਰਹਿੰਦੀ ਹੈ।

ਇਹ ਵੀ ਪੜ੍ਹੋ: Corona in Muktsar Sahib: ਸ਼੍ਰੀ ਮੁਕਤਸਰ ਸਾਹਿਬ ਵਿੱਚ ਦਿਨੋਂ ਦਿਨ ਵੱਧ ਰਿਹਾ Corona ਦਾ ਕਹਿਰ, ਗਰਭਵਤੀ ਔਰਤ ਨਿੱਕਲੀ Corona ਪੋਜ਼ੀਟਿਵ

ਦੂਜੇ ਪਾਸੇ ਇਸ ਸੰਬੰਧੀ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪੂਲ ਸੈਂਪਲਿੰਗ ਦੌਰਾਨ ਥਾਣਾ ਬੇਗੋਵਾਲ ਤੋਂ ਪੁਲਸ ਕਰਮਚਾਰੀਆਂ ਦੇ ਕੋਰੋਨਾ ਦੀ ਜਾਂਚ ਲਈ ਨਮੂਨੇ ਲਏ ਗਏ ਸਨ। ਜਿਨ੍ਹਾਂ ‘ਚੋਂ ਇਕ ਏ. ਐੱਸ. ਆਈ. ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜੋ ਹੁਣ ਆਪਣੇ ਘਰ ‘ਚ ਹੈ, ਜੋ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਹੈ। ਇਸ ਕਰਕੇ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਉਕਤ ਪਾਜ਼ੇਟਿਵ ਕੇਸ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਇਸ ਏ. ਐੱਸ. ਆਈ. ਨੂੰ ਹੁਸ਼ਿਆਰਪੁਰ ਦੇ ਕੋਵਿਡ ਕੇਅਰ ਸੈਂਟਰ ‘ਚ ਰਖਿਆ ਜਾਵੇਗਾ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।