Corona in Punjab: ਕਪੂਰਥਲਾ ਦੇ ਭੁਲੱਥ ਹਲਕੇ ਵਿੱਚ Corona Positive ਮਰੀਜ਼ ਦੀ ਹੋਈ ਮੌਤ

one-corona-positive-patient-died-in-kapurthala

Corona in Punjab: ਕੋਰੋਨਾ ਵਾਇਰਸ ਮਹਾਮਾਰੀ ਨਾਲ ਕਪੂਰਥਲਾ ਦੇ ਹਲਕਾ ਭੁਲੱਥ ਦੇ 50 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮਾਮਲਾ ਨੇੜਲੇ ਪਿੰਡ ਬਾਗੜੀਆਂ ਦਾ ਹੈ, ਜਿੱਥੋਂ ਦੇ 50 ਸਾਲਾ ਵਿਅਕਤੀ ਸੋਢੀ ਰਾਮ ਨੂੰ ਬੀਮਾਰ ਹੋਣ ਕਰਕੇ ਬੀਤੇ ਦਿਨ ਸ਼ਨੀਵਾਰ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ‘ਚ ਲਿਜਾਇਆ ਗਿਆ ਸੀ ਪਰ ਉਥੇ ਉਸ ਨੂੰ ਦਾਖਲ ਨਹੀਂ ਕੀਤਾ ਗਿਆ। ਸਗੋਂ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ।

ਇਥੇ ਇਲਾਜ ਦੌਰਾਨ ਉਸ ਦੀ ਸ਼ਨੀਵਾਰ ਰਾਤ ਵੇਲੇ ਹੀ ਮੌਤ ਹੋ ਗਈ। ਇਹਤਿਆਤ ਵਜੋਂ ਉਸ ਦੇ ਸੈਂਪਲ ਲਏ ਗਏ ਸਨ ਅਤੇ ਮੌਤ ਤੋਂ ਬਾਅਦ ਇਸ ਵਿਅਕਤੀ ਦਾ ਕੋਰੋਨਾ ਟੈਸਟ ਕੀਤਾ ਗਿਆ। ਮ੍ਰਿਤਕ ਦੇਹ ਨੂੰ ਮੋਰਚਰੀ ‘ਚ ਰਖਵਾ ਦਿੱਤਾ ਗਿਆ ਸੀ। ਅੱਜ ਇਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸ ਦੇਈਏ ਕਿ ਮ੍ਰਿਤਕ ਵਿਅਕਤੀ ਪਿਛਲੇ ਸਮੇਂ ਤੋਂ ਅਧਰੰਗ ਦਾ ਮਰੀਜ਼ ਸੀ। ਜਿਸ ਦੀ ਸਿਹਤ ਵਿਗੜਨ ਕਰਕੇ ਉਸ ਨੂੰ ਸ਼ਨੀਵਾਰ ਪਿੰਡ ਬਾਗੜੀਆਂ (ਭੁਲੱਥ) ਤੋਂ ਜਲੰਧਰ ਲਿਜਾਇਆ ਗਿਆ ਸੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।