Ganpati Visarjan in NawanShahr: ਨਵਾਂਸ਼ਹਿਰ ਵਿੱਚ ਗਣਪਤੀ ਵਿਸਰਜਨ ਦੌਰਾਨ ਹੋਈ ਇਕ ਨੌਜਵਾਨ ਦੀ ਮੌਤ

one-boy-dead-due-to-ganpati-visarjan-in-nawanshahr

Ganpati Visarjan in NawanShahr: ਗਣੇਸ਼ ਜੀ ਦੀ ਮੂਰਤੀ ਵਿਸਰਜਿਤ ਕਰਦੇ ਹੋਏ ਅਚਾਨਕ ਦਰਿਆ ‘ਚ ਡਿੱਗਣ ਨਾਲ 1 ਨੌਜਵਾਨ ਦੀ ਮੌਤ ਹੋ ਗਈ। ਗਣਪਤੀ ਸੇਵਾ ਸੁਸਾਇਟੀ ਪਟਵਾਰ ਖਾਨਾ ਬੰਗਾ ਵੱਲੋਂ ਹਰ ਸਾਲ ਧੂਮਧਾਮ ਨਾਲ ਗਣੇਸ਼ ਉਤਸਵ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਲਾਗ ਦੀ ਬੀਮਾਰੀ ਦੇ ਚਲਦੇ ਸਾਦੇ ਢੰਗ ਨਾਲ ਗਣੇਸ਼ ਉਤਸਵ ਮਨਾਇਆ ਗਿਆ।

ਇਹ ਵੀ ਪੜ੍ਹੋ: Gurdaspur Murder News: ਖਾਕੀ ਇਕ ਵਾਰ ਫਿਰ ਹੋਈ ਦਾਗੀ ਕਬੱਡੀ ਖਿਡਾਰੀ ਦੇ ਕਤਲ ਕੇਸ ‘ਚ ਪੰਜ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

ਬੀਤੇ ਦਿਨ ਗਣਪਤੀ ਪੂਜਨ ਉਪਰੰਤ ਮੂਰਤੀ ਵਿਸਰਜਨ ਕਰਨ ਲਈ ਦਰਿਆ ਮਾਛੀਵਾੜ੍ਹਾ ਵਿਖੇ ਲੈ ਜਾਂਦਾ ਗਿਆ, ਉੱਥੇ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਨੂੰ ਪਾਣੀ ‘ਚ ਵਿਸਰਜਿਤ ਕਰਦੇ ਹੋਏ ਅਚਾਨਕ ਪੈਰ ਤਿਲਕਣ ਨਾਲ 3 ਨੌਜਵਾਨ ਪਾਣੀ ‘ਚ ਡਿੱਗ ਗਏ, ਜਿਨ੍ਹਾਂ ‘ਚੋਂ 2 ਨੌਜਵਾਨਾਂ ਨੂੰ ਤੁਰੰਤ ਪਾਣੀ ‘ਚੋਂ ਕੱਢ ਲਿਆ, ਜਦਕਿ ਆਜ਼ਾਦ ਚੌਂਕ ਬੰਗਾ ਵਿਖੇ ਚਾਹ ਦਾ ਕੰਮ ਕਰਨ ਵਾਲੇ ਰੁਲਦੂ ਰਾਮ ਦਾ ਪੁੱਤਰ ਨਮਨ ਜਿਸਦੀ ਉਮਰ ਕਰੀਬ 16 ਸਾਲ ਹੈ, ਕਰੀਬ 3-4 ਘੰਟੇ ਤਕ ਨਹੀਂ ਮਿਲਿਆ। ਗੋਤਾਖੋਰਾਂ ਵੱਲੋਂ ਘੰਟਿਆਂ ਤਕ ਪਾਣੀ ਅੰਦਰ ਉਸ ਨੂੰ ਲੱਭਣ ‘ਤੇ ਉਸ ਦੀ ਲਾਸ਼ ਮਿਲੀ। ਉਪਰੋਕਤ ਹਾਦਸੇ ਸਬੰਧੀ ਜਾਣਕਾਰੀ ਮਿਲਦੇ ਹੀ ਖੰਨਾ ਪੁਲਸ ਦੇ ਏ. ਐੱਸ. ਆਈ. ਪ੍ਰਕਾਸ਼ ਸਿੰਘ ਅਤੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ