ਪੰਜਾਬੀਆਂ ਲਈ ਰਾਹਤ ਦੀਆਂ ਖ਼ਬਰ, ਕੋਰੋਨਾ ਦੀ ਰਫ਼ਤਾਰ ਘਟ ਹੋ ਰਹੀ ਹੈ, ਸਰਗਰਮ ਮਾਮਲੇ ਘਾਟ ਹੋਂਦੇ ਜਾ ਰਹੇ ਹੈ

News of relief for Punjabis ,corona slows down

ਪਿਛਲੇ ਤਿੰਨ ਮਹੀਨਿਆਂ ‘ਚ ਪਹਿਲੀ ਵਾਰ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਪਿਛਲੇ ਪੰਜ ਦਿਨਾਂ ਦੇ ਅੰਕੜੇ ਵੇਖੇ ਜਾਣ ਦਾ ਸੂਬੇ ਅੰਦਰ ਕੋਰੋਨਾ ਦੀ ਰਫ਼ਤਾਰ ਘਟਦੀ ਨਜ਼ਰ ਆ ਰਹੀ ਹੈ।

ਪੰਜਾਬ ਸਰਕਾਰ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਪਾਬੰਦੀਆਂ 31 ਮਈ ਤੱਕ ਵਧਾ ਦਿੱਤੀਆਂ ਹਨ। ਲੁਧਿਆਣਾ ਵਿੱਚ ਵੀ ਕੋਰੋਨਾ ਕਰਫਿਊ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ

ਐਕਟਿਵ ਕੇਸਾਂ ਦੀ ਗਿਣਤੀ 80,000 ਨੂੰ ਛੂਹ ਗਈ ਸੀ, ਜੋ ਰਾਜ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਐਕਟਿਵ ਕੇਸ 75,478 ਤੇ ਆ ਗਏ।

ਰਾਜ ਦੇ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰਾਂ ਨਾਲੋਂ ਪਿੰਡਾਂ ਵਿੱਚ ਮੌਤ ਦਰ ਵਧੇਰੇ ਹੈ। ਦੂਜੀ ਲਹਿਰ ਦੌਰਾਨ ਕੋਵਿਡ ਕਾਰਨ ਹੋਈ 11,000 ਤੋਂ ਵੱਧ ਮੌਤਾਂ ਵਿੱਚੋਂ 58 ਫੀਸਦੀ ਮੌਤਾਂ ਪੇਂਡੂ ਇਲਾਕਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ ਜਦੋਂਕਿ ਉੱਥੇ 30% ਦੇ ਕਰੀਬ ਕੇਸ ਸਾਹਮਣੇ ਆਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ