Corona Virus Punjab : ਪੰਜਾਬ ਵਿੱਚ ਇੱਕ ਹੋਰ ਮਾਮਲਾ, ਹੁਣ ਤੱਕ ਕੁਲ 34 Corona ਪੋਜ਼ੀਟਿਵ ਕੇਸ, 375 ਦੀ ਰਿਪੋਰਟ ਆਉਣੀ ਬਾਕੀ

New Patient of Corona Positive in Punjab Total 34 Case

Corona Virus Punjab : ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦਾ ਇੱਕ ਹੋਰ ਪੋਜ਼ੀਟਿਵ ਕੇਸ ਸਾਹਮਣੇ ਆਇਆ ਹੈ। ਅਜਿਹੀ ਸਥਿਤੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾ ਦੀ ਗਿਣਤੀ 34 ਹੋ ਗਈ ਹੈ। ਵੀਰਵਾਰ ਨੂੰ ਦੋ ਹੋਰ ਮਾਮਲੇ ਸਾਹਮਣੇ ਆਏ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਹੁਣ ਤੱਕ 722 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 346 ਵਿਅਕਤੀ ਨੇਗੇਟਿਕ੍ਸ ਪਾਏ ਗਏ, ਜਦ ਕਿ 375 ਲੋਕਾਂ ਦੇ ਸੈਂਪਲ ਦੀ ਰਿਪੋਰਟ ਆਉਣੀ ਹਲੇ ਬਾਕੀ ਹੈ।

ਇਹ ਵੀ ਪੜ੍ਹੋ : ਪੰਜਾਬ ਤੋਂ ਕੋਰੋਨਾ ਮਰੀਜ਼ਾ ਨੂੰ ਲੈਕੇ ਆਈ ਰਾਹਤ ਦੀ ਖਬਰ, ਇਸ ਮਰੀਜ਼ ਨੇ ਕੀਤੀ ਰਿਕਵਰੀ

ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਦੀ ਰੋਕਥਾਮ ਲਈ ਸੂਬੇ ਵਿਚ ਚੁੱਕੇ ਜਾ ਰਹੇ ਉਪਰਾਲਿਆਂ ਵਿਚੋਂ ਇਕ ਖ਼ਾਸ ਗੱਲ ਇਹ ਹੈ ਕਿ ਹੁਣ ਤਕ ਜੋ ਵੀ ਸਕਾਰਾਤਮਕ ਕੇਸ ਸਾਹਮਣੇ ਆਏ ਹਨ, ਉਹ ਪਹਿਲਾਂ ਤੋਂ ਹੀ ਪੀੜਿਤ ਰਹੇ ਲੋਕਾਂ ਦੇ ਕਰੀਬੀ ਹਨ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਫੈਲਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਹੁਣ ਤੱਕ ਕੁੱਲ 33 ਸਕਾਰਾਤਮਕ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ