ਨਵਜੋਤ ਸਿੰਘ ਸਿੱਧੂ ਨੇ 8 ਮਹੀਨੇ ਤੋਂ ਆਪਣਾ ਬਿਜਲੀ ਬਿੱਲ ਨਹੀਂ ਦਿੱਤਾ ਹੈ ਉਸ ਦਾ 8 ਲੱਖ 67 ਹਜ਼ਾਰ 540 ਰੁਪਏ ਬਕਾਇਆ ਹੈ

Navjot Singh Sidhu Electricity Bill News

ਬਿਜਲੀ ਸੰਕਟ (Power crisis ) ਅਤੇ ਬਿਜਲੀ ਕੱਟਾਂ (Power cuts ) ਦੇ ਮੁੱਦੇ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ। ਜਿੱਥੇ ਗਰਮੀ ਅਤੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕ ਕੈਪਟਨ ਸਰਕਾਰ ਖਿਲਾਫ਼ ਸੜਕਾਂ ‘ਤੇ ਉਤਰ ਰਹੇ ਹਨ , ਓਥੇ ਹੀ ਹੁਣ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੀ ਬਿਜਲੀ ਦੇ ਬਿੱਲ ਨੂੰ ਲੈ ਕੇ ਘਿਰ ਗਏ ਹਨ।

ਨਵਜੋਤ ਸਿੰਘ ਸਿੱਧੂ ( Navjot Singh Sidhu ) ਨੇ ਅੰਮ੍ਰਿਤਸਰ ਦੇ ਹੋਲੀਸਿਟੀ ਸਥਿਤ ਆਪਣੇ ਘਰ ਦਾ 8 ਮਹੀਨਿਆਂ ਤੋਂ ਬਿਜਲੀ ਦਾ ਬਿੱਲ (Electricity bill ) ਨਹੀਂ ਭਰਿਆ , ਜਿਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਹੁਣ 10 ਮਹੀਨਿਆਂ ‘ਚ 8 ਲੱਖ ,67 ਹਜ਼ਾਰ ,540 ਰੁਪਏ ਬਿਜਲੀ ਦਾ ਬਿੱਲ ਆਇਆ ਹੈ। ਨਵਜੋਤ ਸਿੰਘ ਸਿੱਧੂ ਦਾ ਅਜੇ 867540 ਰੁਪਏ ਬਕਾਇਆ ਖੜ੍ਹਾ ਹੈ।

PSPCL ਨੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਘਰ ਦਾ ਬਿਜਲੀ ਬਿੱਲ ਨਾ ਭਰਨ ਕਰਕੇ ਅਜੇ ਤੱਕ ਬਿਜਲੀ ਕਨੈਕਸ਼ਨ ਨਹੀਂ ਕੱਟਿਆ ,ਕਿਉਂਕਿ PSPCL ਵੀ ਕਿਤੇ ਨਾ ਕਿਤੇ ਸਾਬਕਾ ਕਾਂਗਰਸੀ ਮੰਤਰੀ ਕਰਕੇ ਕਾਰਵਾਈ ਕਰਦਾ ਨਜ਼ਰ ਨਹੀਂ ਆ ਰਿਹਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ