ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ , ਕਾਂਗਰਸ ਦੀ ਜਿੱਤ ਦਾ ਕਾਰਨ ਕੈਪਟਨ ਨਹੀਂ

Navjot Kaur Sidhu

ਕਾਂਗਰਸ ਪਾਰਟੀ ਤੇ ਸਿੱਧੂ ਜੋੜੇ ਵਿਚਕਾਰ ਹੋ ਰਹੀ ਟਕਰਾਰ ਦਿਨੋ ਦਿਨੀਂ ਵਧਦੀ ਜਾ ਰਹੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ ਹੋਣ ਕਰਕੇ ਹੀ ਕਾਂਗਰਸ ਨੂੰ ਪੰਜਾਬ ਚ ਜ਼ਿਆਦਾ ਸੀਟਾਂ ਮਿਲੀਆਂ ਹਨ। ਇਹ ਗੱਲ ਓਹਨਾ ਆਪਣੇ ਦੁਆਰਾ ਕੀਤੇ ਕੰਪਨੀ ਬਾਗ਼ ਦੇ ਦੌਰੇ ਦੌਰਾਨ ਆਖੀ।

ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿਚ ਕਾਂਗਰਸ ਦੀ ਜਿੱਤ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਬਲਕਿ ਓਹਨਾ ਲੋਕਾਂ ਨੂੰ ਦਿਤਾ ਜਿਨ੍ਹਾਂ ਨੇ ਬਾਕੀ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਤੇ ਵਿਸ਼ਵਾਸ ਕੀਤਾ ਤੇ ਕਾਂਗਰਸ ਨੂੰ ਜਿੱਤ ਦਿਵਾਈ । ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਜਮਹੂਰੀ ਗਠਜੋੜ ਨੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਜੋ ਵੀ ਵੋਟ ਪ੍ਰਾਪਤ ਕੀਤੀ ਹੈ ਉਹ ਸ਼ਲਾਘਾ ਯੋਗ ਹੈ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਨਸ਼ਿਆਂ ਤੇ ਮੁਦੇ ਤੇ ਕੈਪਟਨ ਨੂੰ ਪਾਇਆ ਘੇਰਾ, ਕੈਪਟਨ ਨੇ ਵੀ ਦਿੱਤਾ ਠੋਕਵਾਂ ਜਵਾਬ

ਨਵਜੋਤ ਕੌਰ ਸਿੱਧੂ ਨੇ ਦੱਸਿਆ ਚੰਡੀਗੜ੍ਹ ਵਿਚ ਹੋਈ ਸਮੀਖਿਆ ਬੈਠਕ ਵਿਚ ਨਵਜੋਤ ਸਿੰਘ ਸਿੱਧੂ ਇਸ ਲਈ ਨਹੀਂ ਗਏ ਸਨ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਵੱਲੋ ਕੋਈ ਸੱਦਾ ਨਹੀਂ ਆਇਆ ਸੀ। ਓਹਨਾ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਹੀ ਆਪਣਾ ਕੈਪਟਨ ਮੰਨਦੇ ਹਨ ਕਿਉਂਕਿ ਉਹਨਾਂ ਦੇ ਦੁਆਰਾ ਹੀ ਉਹ ਕਾਂਗਰਸ ਪਾਰਟੀ ਵਿਚ ਆਏ ਸਨ।