24 ਘੰਟਿਆਂ ਵਿੱਚ 200 ਤੋਂ ਵੱਧ ਮੌਤਾਂ, ਪੰਜਾਬ ਵਿੱਚ 8668 ਨਵੇਂ ਮਾਮਲੇ

More than 200 deaths

ਪੰਜਾਬ ਮਰਨ ਵਾਲਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ। 21 ਜ਼ਿਲ੍ਹਿਆਂ ਵਿੱਚ 217 ਦੀ ਮੌਤ ਹੋ ਗਈ। 324 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 24 ਘੰਟਿਆਂ ਸੰਕਰਮਣ ਦੇ 8,668 ਨਵੇਂ ਕੇਸ ਸਾਹਮਣੇ ਆਏ ਹਨ।

ਰਾਜ ਵਿੱਚ ਹੁਣ ਤੱਕ 10918 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 78,68,067 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4,59,268 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਦੱਸੀ ਗਈ ਹੈ।

ਚੰਗੀ ਗੱਲ ਇਹ ਹੈ ਕਿ 3,71,494 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 76,856 ਤੱਕ ਪਹੁੰਚ ਗਈ ਹੈ। ਆਕਸੀਜਨ ਸਪੋਰਟਤੇ 9,652 ਸੰਕਰਮਿਤ ਲੋਕਾਂ ਨੂੰ ਰੱਖਿਆ ਗਿਆ ਹੈ।

ਮੰਗਲਵਾਰ ਨੂੰ 217 ਮੌਤਾਂ ਵਿੱਚ, ਅੰਮ੍ਰਿਤਸਰ ਵਿੱਚ 17, ਬਰਨਾਲਾ ਵਿੱਚ 2, ਬਠਿੰਡਾ ਵਿੱਚ 27, ਫਰੀਦਕੋਟ ਵਿੱਚ 8, ਫਾਜ਼ਿਲਕਾ ਵਿੱਚ 12, ਫਿਰੋਜ਼ਪੁਰ ਵਿੱਚ 10, ਫਤਿਹਗੜ ਸਾਹਿਬ ਵਿੱਚ 4, ਗੁਰਦਾਸਪੁਰ ਵਿੱਚ 9, ਹੁਸ਼ਿਆਰਪੁਰ ਵਿੱਚ 9, ਜਲੰਧਰ ਵਿੱਚ 9, ਕਪੂਰਥਲਾ ਵਿੱਚ 5, ਲੁਧਿਆਣਾ ਵਿੱਚ 30, ਮਾਨਸਾ ਵਿੱਚ 5, ਮੁਹਾਲੀ ਵਿੱਚ 9, ਮੁਕਤਸਰ ਵਿੱਚ 13, ਪਠਾਨਕੋਟ ਵਿੱਚ 8, ਪਟਿਆਲਾ ਵਿੱਚ 17, ਰੋਪੜ ਵਿੱਚ 2, ਸੰਗਰੂਰ ਵਿੱਚ 13, ਐਸਬੀਐਸ ਨਗਰ ਵਿੱਚ 4 ਅਤੇ ਤਰਨਤਾਰਨ ਵਿੱਚ 4 ਸ਼ਾਮਲ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ