ਮੁਹਾਲੀ ਪੁਲਿਸ ਅੜਿੱਕੇ ਚੜ੍ਹੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਸ਼ਾਤਿਰ

Mohali-police-blocked-fake-certificates-maker

ਜੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਰੈਕੇਟ ਦਾ ਭੰਡਾਫੋੜ ਕੀਤਾ ਹੈ| ਪੁਲਿਸ ਨੇ ਮੁਲਜ਼ਮਾਂ ਕੋਲੋਂ 16 ਵੱਖੋ-ਵੱਖ ਯੂਨੀਵਰਸਿਟੀਜ਼ ਦੇ ਜਾਅਲੀ ਸਰਟੀਫਿਕੇਟ, ਜਾਅਲੀ ਹੋਲੋਗ੍ਰਾਮ, ਜਾਅਲੀ ਮੋਹਰਾਂ, ਹਾਈ ਕੁਆਲਿਟੀ ਪ੍ਰਿੰਟਰ ਤੇ ਹੋਰ ਸਮਾਨ ਕਾਫੀ ਬਰਾਮਦ ਕੀਤਾ ਹੈ |

ਇਹ ਲੋਕ ਯੂਨੀਵਰਸਿਟੀਆਂ ਦੀਆਂ ਵੈਬਸਾਈਟ ਹੈਕ ਕਰ, ਉਨ੍ਹਾਂ ਦੇ ਡਾਟਾ ਵਿੱਚ ਆਪਣੇ ਵੱਲੋਂ ਵਿਦਿਆਰਥੀਆਂ ਦੇ ਨਾਮ-ਪਤੇ ਫੀਡ ਕਰ ਦਿੰਦੇ ਸਨ, ਤੇ ਫਿਰ ਫਰਜੀ ਸਰਟੀਫਿਕੇਟ ਬਣਾ ਕੇ ਵਿਦਿਆਰਥੀਆਂ ਨੂੰ ਪੋਸਟ ਕਰ ਦਿੰਦੇ ਸਨ।

ਹਾਲਾਂਕਿ ਮੁਲਜ਼ਮਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਸ ਗੋਰਖਧੰਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ | ਇਸ ਮਾਮਲੇ ਵਿੱਚ ਪੁਲਿਸ ਨੇ ਮੋਹਾਲੀ ਤੋਂ ਅਲਾਵਾ ਯੂਪੀ ਦੇ ਮੇਰਠ, ਮਥੂਰਾ ਅਤੇ ਦਿੱਲੀ ਤੋਂ ਵੀ ਗ੍ਰਿਫ਼ਤਾਰੀਆਂ ਕੀਤੀਆਂ |

ਪੁਲਿਸ ਨੇ ਇਨ੍ਹਾਂ ਕੋਲੋਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਡਿਗਰੀਆਂ, ਮੋਹਰਾਂ, ਪ੍ਰਿੰਟਰ ਸਕੈਨਰ ਅਤੇ ਸਰਟੀਫਿਕੇਟ ਬਣਾਉਣ ‘ਚ ਵਰਤੇ ਜਾਂਦੇ ਕਾਗ਼ਜ਼ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਨਿਰਮਲ ਸਿੰਘ ਨਿੰਮਾ, ਵਿਸ਼ਨੂੰ ਸ਼ਰਮਾ, ਸੁਸ਼ਾਂਤ ਤਿਆਗੀ, ਆਨੰਦ ਬਿਕਰਮ ਅਤੇ ਅੰਕਿਤ ਅਰੋੜਾ ਵਜੋਂ ਹੋਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ