ਸਾਬਕਾ DGP ਸੁਮੇਧ ਸੈਣੀ ਦੀ ਵਧੀਆਂ ਮੁਸ਼ਕਲਾਂ, ਮੁਹਾਲੀ ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

former dgp sumedh saini

ਮੁਹਾਲੀ: ਸਾਬਕਾ DGP ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਮੁਹਾਲੀ ਕੋਰਟ ਨੇ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। 29 ਸਾਲ ਪੁਰਾਣੇ ਕੇਸ ‘ਚ ਮੁਹਾਲੀ ਦੇ ਮਟੌਰ ਥਾਣੇ ‘ਚ 6 ਮਈ ਨੂੰ ਸੁਮੇਧ ਸੈਣੀ ਖਿਲਾਫ FIR ਦਰਜ ਹੋਈ ਸੀ।

ਸੈਣੀ ਖਿਲਾਫ ਪਹਿਲਾਂ ਅਗਵਾ, ਸਬੂਤ ਮਿਟਾਉਣ ਤੇ ਹੋਰ ਧਾਰਾਵਾਂ ਲੱਗੀਆਂ ਸਨ ਪਰ ਬਾਅਦ ‘ਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਸੀ। ਪਿਛਲੀ ਦਿਨੀਂ ਮੁਹਾਲੀ ਪੁਲਿਸ ਵੱਲੋਂ ਬਣਾਈ ਗਈ SIT ਨੇ ਸੈਣੀ ਦੇ ਚੰਡੀਗੜ੍ਹ ਸਥਿਤ ਘਰ ਤੇ ਹਿਮਾਚਲ ਪ੍ਰਦੇਸ਼ ਦੇ Orchard ‘ਤੇ ਵੀ ਰੇਡ ਕੀਤੀ ਸੀ।

ਹੁਣ ਸੁਮੇਧ ਕੋਲ ਉੱਚ ਅਦਾਲਤ ਵਿੱਚ ਜਾਣ ਦਾ ਵਿਕਲਪ ਹੈ। ਸਰਕਾਰੀ ਵਕੀਲ ਨੇ ਬਲਵੰਤ ਸਿੰਘ ਮੁਲਤਾਨੀ ਦੀ ਕਥਿਤ ਹੱਤਿਆ ਦੀ ਜਾਂਚ ਲਈ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ