Moga Police Breaking News: ਮੋਗਾ ਪੁਲਿਸ ਨੇ ਕੀਤਾ ਵੱਡਾ ਕਾਂਡ, ਖੁੱਲ੍ਹੀ ਸਾਰੀ ਪੋਲ

moga-police-kand-breaking-news

Moga Police Breaking News: ਮੋਗਾ ਪੁਲਸ ਦੀ ਵਰਦੀ ਇਕ ਵਾਰ ਉਸ ਸਮੇਂ ਫਿਰ ਦਾਗਦਾਰ ਹੋ ਗਈ, ਜਦੋਂ ਅੱਧੀ ਰਾਤ ਟਰੱਕਾਂ ’ਤੇ ਮਾਲ ਲੈ ਕੇ ਜਾਣ ਵਾਲੇ ਟਰੱਕ ਚਾਲਕਾਂ ਨੂੰ ਘੇਰ ਕੇ ਨਕਦੀ ਲੁੱਟਣ ਦੇ ਮਾਮਲੇ ’ਚ ਮੋਗਾ ਪੁਲਸ ਨੇ ਸਹਾਇਕ ਥਾਣੇਦਾਰ ਸਮੇਤ ਉਸ ਦੇ ਇਕ ਸਾਥੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਵਾਸੀ ਪਿੰਡ ਅਜਨਾਲੀ (ਮੰਡੀ ਗੋਬਿੰਦਗੜ੍ਹ) ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ‘ਚ ਕਿਹਾ ਕਿ ਉਹ ਉੱਪਲ ਟਰਾਂਸਪੋਰਟ ਮੰਡੀ ਗੋਬਿੰਦਗੜ੍ਹ ‘ਚ ਪਿਛਲੇ ਇਕ ਸਾਲ ਤੋਂ ਬਤੌਰ ਡਰਾਈਵਰ ਨੌਕਰੀ ਕਰਦਾ ਆ ਰਿਹਾ ਹੈ।

ਇਹ ਵੀ ਪੜ੍ਹੋ: Punjabi Singer Assaulted: ਆਰ ਨੇਤ ਦੇ ਮਾਮਲੇ ਤੋਂ ਬਾਅਦ ਹੁਣ ਇਸ ਪੰਜਾਬ ਗੀਤਕਾਰ ਤੇ ਕੀਤਾ ਹਮਲਾ, ਗੀਤਕਾਰ ਹਸਪਤਾਲ ਵਿੱਚ ਦਾਖਿਲ

ਬੀਤੀ 10 ਅਗਸਤ ਨੂੰ ਜਦੋਂ ਉਹ ਟਰੱਕ ਡਰਾਈਵਰ ਜਗਰਾਮ ਵਾਸੀ ਸੁਲਤਾਨਾ ਖੁਰਦ (ਯੂ. ਪੀ.) ਹਾਲ ਅਬਾਦ ਅਜਨਾਲੀ ਸਮੇਤ ਆਪਣੇ-ਆਪਣੇ ਟਰੱਕਾਂ ’ਤੇ ਮੰਡੀ ਗੋਬਿੰਦਗੜ੍ਹ ਤੋਂ ਹਰੀਕੇ ਸਾਈਡ ਵੱਲ ਨੂੰ ਜਾ ਰਹੇ ਸੀ ਤਾਂ ਉਹ ਰਾਤ 2 ਵਜੇ ਦੇ ਕਰੀਬ ਪਿੰਡ ਚੀਮਾ ਕੋਲ ਪੁੱਜੇ ਤਾਂ ਰਸਤੇ ‘ਚ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਇਸ਼ਾਰਾ ਕਰ ਕੇ ਰੋਕਿਆ, ਜਿਨ੍ਹਾਂ ‘ਚੋਂ ਇਕ ਵਿਅਕਤੀ ਨੇ ਏ. ਐੱਸ. ਆਈ. ਦੀ ਵਰਦੀ ਪਾਈ ਹੋਈ ਸੀ ਤੇ ਦੂਜਾ ਸਿਵਲ ਕੱਪੜਿਆਂ ‘ਚ ਸੀ।

ਇਨ੍ਹਾਂ ‘ਚੋਂ ਇਕ ਵਿਅਕਤੀ ਗੁਰਜੀਤ ਸਿੰਘ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਹ ਸੇਲ ਟੈਕਸ ਮਹਿਕਮੇ ‘ਚ ਇੰਸਪੈਕਟਰ ਲੱਗਾ ਹੈ ਅਤੇ ਗੁਰਜੀਤ ਉਸ ਨੂੰ ਟਰੱਕ ਦੇ ਕਾਗਜ਼ਾਤ ਦਿਖਾਵੇ। ਜਦੋਂ ਗੁਰਜੀਤ ਨੇ ਉਸ ਨੂੰ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਹ ਉਸ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ ਅਤੇ ਟਰੱਕ ਅੰਦਰ ਆ ਗਿਆ। ਉਸ ਨੇ ਡੈਸ਼ਬੋਰਡ ’ਤੇ ਪਏ 800 ਰੁਪਏ ਜ਼ਬਰਦਸਤੀ ਚੁੱਕ ਲਏ। ਇਸੇ ਤਰ੍ਹਾਂ ਦੂਜੇ ਟਰੱਕ ਡਰਾਈਵਰ ਜਗਰਾਮ ਨਾਲ ਵੀ ਬਹਿਸਬਾਜ਼ੀ ਕਰ ਕੇ ਉਸ ਦੇ ਡੈਸ਼ਬੋਰਡ ’ਤੇ ਪਏ 800 ਰੁਪਏ ਜ਼ਬਰੀ ਚੁੱਕ ਲਏ, ਜਦੋਂ ਕਿ ਵਰਦੀ ਵਾਲਾ ਸਹਾਇਕ ਥਾਣੇਦਾਰ ਪਿੱਛੇ ਇਕ ਜਗ੍ਹਾ ’ਤੇ ਹੀ ਖੜ੍ਹਾ ਰਿਹਾ, ਜਦੋਂ ਕਿ ਗੁਰਜੀਤ ਅਤੇ ਜਗਰਾਮ ਦੋਵੇਂ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦੇ ਰਹੇ।

ਇਹ ਵੀ ਪੜ੍ਹੋ: Jarnail Singh Suspended News: ਦੇਵੀ ਦੇਵਤਿਆਂ ਤੇ ਟਿੱਪਣੀ ਕਰਨ ਤੇ ਆਪ ਨੇ ਜਰਨੈਲ ਸਿੰਘ ਨੂੰ ਪਾਰਟੀ ਵਿੱਚੋਂ ਕੱਢਿਆ ਬਾਹਰ

ਬਾਅਦ ‘ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਵਰਦੀਧਾਰੀ ਸਹਾਇਕ ਥਾਣੇਦਾਰ ਮੇਜਰ ਸਿੰਘ ਪੁਲਸ ਚੌਂਕੀ ਬਲਖੰਡੀ ‘ਚ ਤਾਇਨਾਤ ਹੈ ਅਤੇ ਨਾਲ ਵਾਲਾ ਉਸ ਦਾ ਸਾਥੀ ਸੁਖਮੰਦਰ ਸਿੰਘ ਵਾਸੀ ਪਿੰਡ ਗਲੋਟੀ ਸਨ। ਇਸ ਸਬੰਧ ‘ਚ ਡੀ. ਐੱਸ. ਪੀ. ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਪੁੱਛ-ਗਿੱਛ ਤੋਂ ਬਾਅਦ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ Subscribe ਕਰੋ।