ਵੋਟ ਨਾ ਪਾਉਣ ‘ਤੇ ਕਾਂਗਰਸੀ ਸਰਪੰਚ ਨੇ ਕੀਤਾ ਦਲਿਤ ਪਰਿਵਾਰ ਦਾ ਕੁਟਾਪਾ

mla beats dalit family

ਇਹ ਵੀ ਪੜ੍ਹੋ : ਵੋਟ ਨਾ ਪਾਉਣ ‘ਤੇ ਕਾਂਗਰਸੀ ਸਰਪੰਚ ਵੱਲੋ ਕੁੱਟੇ ਗਏ ਦਲਿਤ ਪਰਿਵਾਰ ਦੇ ਕੁਟਾਪੇ ਦੀ ਵਿਡਿਓ ਹੋਈ ਵਾਇਰਲ
1 : ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਡੇਰਾ ਮੀਰਮੀਰਾ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦ ਕੁਝ ਲੋਕਾਂ ਨੇ ਦਲਿਤ ਪਰਿਵਾਰ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੀੜਤਾਂ ਵੱਲੋਂ ਇਸ ਦਾ ਇਲਜ਼ਾਮ ਸਰਪੰਚੀ ਜਿੱਤੇ ਕਾਂਗਰਸੀ ਲੀਡਰ ‘ਤੇ ਲਾਇਆ ਜਾ ਰਿਹਾ ਹੈ।

mla beats dalit family

2 : ਕੁੱਟਮਾਰ ਦਾ ਸ਼ਿਕਾਰ ਹੋਏ ਪਰਿਵਾਰ ਨੇ ਦੱਸਿਆ ਕਿ ਕਾਂਗਰਸ ਦਾ ਜੇਤੂ ਸਰਪੰਚ ਪਹਿਲਾਂ ਵੋਟ ਬਦਲੇ ਕਈ ਲਾਲਚ ਦਿੱਤੇ ਸਨ, ਪਰ ਉਨ੍ਹਾਂ ਗੱਲ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਵੋਟਾਂ ਮਗਰੋਂ ਅੱਜ ਸਵੇਰੇ ਦਰਜਨ ਭਰ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ ਹੋ ਗਏ। ਪੀੜਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ।

mla beats dalit family

3 : ਪੀੜਤ ਪਰਿਵਾਰ ਦੇ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕੰਮ ‘ਤੇ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ ਤੇ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ ਗਿਆ ਹੈ।

mla beats dalit family

4 : ਕਰਮਜੀਤ ਨੇ ਦੱਸਿਆ ਕਿ ਨਵੇਂ ਸਾਲ ਮੌਕੇ ਉਸ ਦੀ ਭੈਣ ਤੇ ਜੀਜਾ ਮਿਲਣ ਆਏ ਸਨ, ਹਮਲਾਵਰਾਂ ਨੇ ਉਨ੍ਹਾਂ ਦੀ ਇਨੋਵਾ ਕਾਰ ਵੀ ਭੰਨ ਦਿੱਤੀ ਤੇ ਉਸ ਦੀ ਭੈਣ ਦੇ ਵੀ ਸੱਟਾਂ ਵੱਜੀਆਂ।

mla beats dalit family

5 : ਹਲਕੇ ਦੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸਥਾਨਕ ਅਕਾਲੀ ਲੀਡਰ ਜਗਦੀਪ ਸਿੰਘ ਚੀਮਾ ਅਤੇ ਪਿੰਡ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਡੇਰਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਪੁਲਿਸ ਕਾਰਵਾਈ ਵਿੱਚ ਢਿੱਲ ਹੋਣ ‘ਤੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ।

mla beats dalit family

6 : ਫ਼ਤਹਿਗੜ੍ਹ ਸਾਹਿਬ ਦੇ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਵਾਂ ਪੱਖਾਂ ਦਰਮਿਆਨ ਝਗੜਾ ਹੋਣ ਦਾ ਮਾਮਲਾ ਹੈ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

mla beats dalit family

7 : ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਰਿਪੋਰਟ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Source:AbpSanjha