ਪੰਜਾਬ ਵਿੱਚ ਅੱਜ ਤੋਂ ਦੁੱਧ ਦੀਆਂ ਕੀਮਤਾਂ ਵਧ ਗਈਆਂ।

Milk prices have gone up in Punjab from today.Milk prices have gone up in Punjab from today.

ਵੇਰਕਾ ਵੱਲੋਂ ਅੱਜ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਵੇਰਕਾ ਦੁੱਧ ਦੀ ਕੀਮਤ ਗੋਲਡ ਪ੍ਰਤੀ ਲੀਟਰ ਜੋ ਪਹਿਲਾ 55 ਰੁਪਏ ਮਿਲਦਾ ਸੀ, ਹੁਣ 57 ਰੁਪਏ ਪ੍ਰਤੀ ਲੀਟਰ ਮਿਲੇਗਾ। Cow Milk 1.5 ਲੀਟਰ ਪਹਿਲਾਂ 60 ਰੁਪਏ ਪ੍ਰਤੀ ਲੀਟਰ ਕੀਮਤ ਸੀ, ਹੁਣ ਇਹ ਵਧ ਕੇ 63 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵੇਰਕਾ ਦਾ ਸ਼ਕਤੀ ਦੁੱਧ (ਹਰਾ ਪੈਕੇਟ) ਪਹਿਲਾਂ 49 ਰੁਪਏ ਪ੍ਰਤੀ ਲੀਟਰ ਵਿਕਦਾ ਸੀ, ਹੁਣ ਇਸ ਦੀ ਕੀਮਤ 51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵੇਰਕਾ ਸਕਿਮਡ ਮਿਲਕ ਪਹਿਲਾਂ 36 ਰੁਪਏ ਪ੍ਰਤੀ ਲੀਟਰ ਵਿਕਦਾ ਸੀ ਤੇ ਹੁਣ ਇਹ 38 ਰੁਪਏ ਪ੍ਰਤੀ ਲੀਟਰ ਮਿਲੇਗਾ।

ਕੋਰੋਨਾ ਮਾਹਾਂਮਾਰੀ ਕਾਰਨ ਪਹਿਲਾਂ ਹੀ ਕਈ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਹੁਣ ਮਹਿੰਗਾਈ ਦੀ ਮਾਰ ਵੀ ਲੋਕਾਂ ‘ਤੇ ਪੈ ਰਹੀ ਹੈ। ਵਧ ਰਹੀ ਮੰਹਿਗਾਈ ਕਾਰਨ ਘਰ ਦਾ ਖਰਚ ਚਲਾਉਣਾ ਔਖਾ ਹੋਇਆ ਪਿਆ ਹੈ।

ਲੋਕਾਂ ਨੇ ਮੌਜੂਦਾ ਸਰਕਾਰਾਂ ਨੂੰ ਪਾਲਿਸੀ ਵਿੱਚ ਤਬਦੀਲੀ ਕਰਨ ਦੀ ਸਲਾਹ ਦਿੱਤੀ ਹੈ ਤੇ ਕਿਹਾ ਹੈ ਕਿ ਸਰਕਾਰ ਅਜਿਹੇ ਕਦਮ ਚੁੱਕੇ ਜਿਸ ਨਾਲ ਆਮ ਲੋਕ ਸੁਖੀ ਹੋ ਸਕਣ ਤੇ ਮਹਿੰਗਾਈ ਦੀ ਮਾਰ ਤੋਂ ਬਚ ਸਕਣ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ