ਮਾਨਸੂਨ ਦੀ ਬਾਰਸ਼ ਲਈ ਲੋਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਬੰਗਾਲ ਦੀ ਖਾੜੀ ‘ਚ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਮੌਨਸੂਨ ਐਕਸਪ੍ਰੈੱਸ ਨੇ ਜਿਹੜੀ ਰਫ਼ਤਾਰ ਫੜੀ ਸੀ, ਉਹ ਉੱਤਰ-ਪੱਛਮੀ ਝਾਰਖੰਡ ਤੇ ਆਸਪਾਸ ਦੇ ਖੇਤਰਾਂ ‘ਚ ਪਹੁੰਚ ਕੇ ਹੌਲੀ ਹੋ ਗਈ ਹੈ।
ਸੋਮਵਾਰ ਨੂੰ ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਸੀਮਾ 20.5 ਡਿਗਰੀ ਉੱਤਰ ਤੇ 60 ਡਿਗਰੀ ਪੂਰਬ ‘ਚ ਦੀਵ, ਸੂਰਤ, ਭੋਪਾਲ, ਹਮੀਰਪੁਰ, ਬਾਰਾਬੰਕੀ, ਅੰਬਾਲਾ, ਅੰਮ੍ਰਿਤਸਰ ਤੋਂ ਹੋ ਕੇ ਗੁਜਰੀ।
ਸਿਰਫ਼ ਕੁਝ ਉੱਤਰੀ ਹਿੱਸਿਆਂ ਨੂੰ ਮਾਨਸੂਨ ਨੇ ਛੂਹਿਆ ਹੈ। ਮਾਨਸੂਨ ਇੱਥੇ ਪੂਰਨ ਰੂਪ ਨਾਲ ਨਹੀਂ ਪਹੁੰਚਿਆ ਹੈ। ਸਕਾਈਮੇਟ ਮੌਸਮ ਅਨੁਸਾਰ ਮਾਨਸੂਨ ਦੀ ਸ਼ੁਰੂਆਤ ਸਿਰਫ਼ ਉਦੋਂ ਹੀ ਸੁਨਿਸ਼ਚਿਤ ਹੁੰਦੀ ਹੈ ਜਦੋਂ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਨਮੀ ਵੱਧ ਗਈ ਹੈ ਤੇ ਲਗਾਤਾਰ ਕਈ ਦਿਨਾਂ ਤਕ ਬਾਰਸ਼ ਹੁੰਦੀ ਹੈ।
ਅਗਲੇ ਕਈ ਦਿਨਾਂ ਲਈ ਮਾਨਸੂਨ ਦੇ ਆਉਣ ਦੀ ਸੰਭਾਵਨਾ ਲਗਪਗ ਨਾ ਦੇ ਬਰਾਬਰ ਹੈ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਪੱਛਮੀ ਹਵਾਵਾਂ ਕਾਰਨ ਉੱਤਰ-ਪੱਛਮੀ ਭਾਰਤ ਦੇ ਬਾਕੀ ਹਿੱਸਿਆਂ ‘ਚ ਮਾਨਸੂਨ ਦੀ ਰਫ਼ਤਾਰ ਘੱਟ ਹੋਣ ਦੀ ਸੰਭਾਵਨਾ ਹੈ।
ਅਗਲੇ ਪੰਜ-ਛੇ ਦਿਨਾਂ ‘ਚ ਇਸ ਦੇ ਦਿੱਲੀ-ਐਨਸੀਆਰ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ। ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਹੋ ਗਈ ਹੈ।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ