ਮਨਪ੍ਰੀਤ ਬਾਦਲ ਨੇ ਕੀਤਾ ਬਜਟ ਪੇਸ਼ , ਪੰਜਾਬੀਆਂ ਲਈ ਕੋਈ ਨਵਾਂ ਟੈਕਸ ਨਹੀਂ

Manpreet Singh Badal

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੈਪਟਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਦਾ ਭਾਸ਼ਣ ਅਕਾਲੀ ਦਲ ਵੱਲੋਂ ਕੀਤੇ ਹੰਗਾਮੇ ਕਾਰਨ ਪ੍ਰਭਾਵਿਤ ਰਿਹਾ। ਮੁਲਤਵੀ ਮਗਰੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ ਤੇ ਉਹ ਬਾਕੀ ਦਾ ਭਾਸ਼ਣ ਮੁਕੰਮਲ ਕਰ ਰਹੇ ਹਨ।

ਕੈਪਟਨ ਸਰਕਾਰ ਨੇ ਵਿੱਤੀ ਵਰ੍ਹੇ 2019-20 ਦੌਰਾਨ ਸੂਬਾ ਵਾਸੀਆਂ ‘ਤੇ ਕੋਈ ਵੀ ਨਵਾਂ ਕਰ ਨਾ ਲਾਉਣ ਦਾ ਫੈਸਲਾ ਕੀਤਾ ਹੈ। ਮਨਪ੍ਰੀਤ ਬਾਦਲ ਨੇ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜਿਸ ਦੇ ਮੁੱਖ ਬਿੰਦੂ ਹੇਠ ਦਿੱਤੇ ਹਨ-

1. ਝੋਨੇ ਦੀ ਪਰਾਲੀ ਦੇ ਸਹੀ ਪ੍ਰਬੰਧਨ ਲਈ 375 ਕਰੋੜ ਰੁਪਏ ਅਲਾਟ

2. ਬੇਜ਼ਮੀਨੇ ਖੇਤ ਮਜ਼ਦੂਰਾਂ ਤੇ ਖ਼ੁਦਕੁਸ਼ੀ ਪੀੜਤ ਨਿਮਨ ਕਿਸਾਨੀ ਪਰਿਵਾਰਾਂ ਲਈ 3,000 ਕਰੋੜ

3. ਦਿਹਾਤੀ ਤੇ ਸ਼ਹਿਰੀ ਖੇਤਰਾਂ ‘ਚ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਫੰਡਾਂ ਦੀ ਦਰ ਕ੍ਰਮਵਾਰ 36.08% ਤੇ 19.94% ਵਧਾਈ

4. ਵਿੱਦਿਆ ਤੇ ਸਿਹਤ ਖੇਤਰ ਵਿੱਚ 9.75 ਫ਼ੀਸਦ ਤੇ 10.87 ਫ਼ੀਸਦ ਦੇ ਹਿਸਾਬ ਨਾਲ ਫੰਡਾਂ ਦੀ ਅਲਾਟਮੈਂਟ ਕੀਤੀ ਜਾਵੇਗੀ

5. ਸੂਬੇ ‘ਤੇ ਕਰਜ਼ਾ 2,12,276 ਕਰੋੜ ਰੁਪਏ ਤੋਂ ਵੱਧ ਕੇ 2,29,612 ਕਰੋੜ ਰੁਪਏ ਹੋਇਆ

6. ਵਿੱਤੀ ਵਰ੍ਹੇ 2019-20 ਵਿੱਚ ਸੂਬੇ ਦਾ ਮਾਲੀਆ ਘਾਟਾ 11,687 ਕਰੋੜ ਰੁਪਏ ਹੋਵੇਗਾ ਤੇ ਵਿੱਤੀ ਘਾਟਾ 19,658 ਕਰੋੜ ਰੁਪਏ ਹੋਵੇਗਾ

Source:AbpSanjha