ਫਰਾਰ ਕੈਦੀ ਨੇ ਮਾਰੀ ਆਪਣੀ ਹੀ ਪਤਨੀ ਤੇ ਧੀ ਨੂੰ ਗੋਲੀ, ਧੀ ਦੀ ਮੌਤ

offender shot his wife and daughter in garhshankar

ਬੀਤੇ ਦਿਨੀਂ ਇਕ ਪਿਉ ਨੇ ਆਪਣੀ ਧੀ ਅਤੇ ਪਤਨੀ ਨੂੰ ਗੋਲ਼ੀਆਂ ਮਾਰ ਦਿੱਤੀ। ਜਿਸ ਦੀ ਵਜ੍ਹਾ ਘਰੇਲੂ ਕਲੇਸ਼ ਦੱਸੀ ਜਾ ਰਹੀ ਹੈ। ਡੀ.ਐਸ.ਪੀ. ਸਤੀਸ਼ ਕੁਮਾਰ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਪਿੰਡ ਬਸਤੀ ਸੇਸੀਆਂ ਦਾ ਮੇਜਰ ਸਿੰਘ ਜਿਸਤੇ ਪਹਿਲਾਂ ਵੀ ਕਈ ਅਪਰਾਧਿਕ, ਲੁੱਟਾਂ-ਖੋਹਾਂ, ਬਲਾਤਕਾਰ ਦੇ ਮਾਮਲੇ ਅਦਾਲਤ ਵਿਖੇ ਪੈਡਿੰਗ ਚਲ ਰਹੇ ਹਨ, ਜੋ ਕੁਝ ਦਿਨ ਪਹਿਲਾਂ ਪੁਲਿਸ ਕਸਟੱਡੀ ਵਿੱਚੋਂ ਅਦਾਲਤ ਪੇਸ਼ੀ ਤੋਂ ਫਰਾਰ ਹੋ ਗਿਆ ਸੀ।

ਜਰੂਰ ਪੜ੍ਹੋ : ਜਲੰਧਰ : ASI ਨੇ ਪਤਨੀ ਨੂੰ ਗੋਲੀ ਮਾਰ ਆਪ ਵੀ ਕੀਤੀ ਖੁਦਕੁਸ਼ੀ

ਉਸਨੇ ਘਰੇਲੂ ਕਲੇਸ਼ ਕਰਕੇ ਆਪਣੀ ਪਤਨੀ ਅਤੇ ਧੀ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਿਆ ਹੈ। ਉਸਦੀ 15 ਸਾਲਾ ਧੀ ਦੀ ਮੌਤ ਹੋ ਚੁੱਕੀ ਹੈ ਅਤੇ ਪਤਨੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਭਾਲ ਜਾਰੀ ਹੈ ਅਤੇ ਹੁਣ ਇਕ ਹੋਰ ਕਤਲ ਦਾ ਮੁਕੱਦਮਾ ਜੁੜ ਗਿਆ ਹੈ।