Moga Firing News: ਦੋ ਅਣ-ਪਛਾਤੇ ਵਿਅਕਤੀਆਂ ਨੇ ਮੋਗਾ ਵਿੱਚ ਕਪੱੜਾ ਵਪਾਰੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

man-shot-dead-in-moga-recorded-in-cctv
Moga Firing News: ਮੋਗਾ ਤੋਂ ਇੱਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ।ਇੱਥ ਇੱਕ ਕਪੱੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਦੋ ਮੋਟਰਸਾਇਕਲ ਸਵਾਰ ਅਣ ਪਛਾਤੇ ਵਿਅਕਤੀਆਂ ਨੇ ਇਸ ਵਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਦੀ ਪਛਾਣ ਤਜਿੰਦਰ ਸਿੰਘ ਵਜੋਂ ਹੋਈ ਹੈ।ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ।ਇਹ ਵਾਰਦਾਤ ਮੰਗਲਵਾਰ ਸ਼ਾਮ ਕਰੀਬ ਸੱਤ ਵਜੇ ਦੀ ਹੈ।

ਇਹ ਵੀ ਪੜ੍ਹੋ: Moga Murder News: Corona ਦੇ ਕਹਿਰ ਦੇ ਨਾਲ ਨਾਲ ਪੰਜਾਬ ਵਿੱਚ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ, 2 ਬੱਚਿਆਂ ਦੀ ਮਾਂ ਦਾ ਕੀਤਾ ਕਤਲ

ਜ਼ਿਕਰਯੋਗ ਗੱਲ ਇਹ ਹੈ ਕਿ ਵਾਰਦਾਤ ਸਿਟੀ ਥਾਣਾ ਨੰ. 2 ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਵਾਪਰੀ ਹੈ।ਮੁਲਜ਼ਮਾਂ ਨੇ ਬਜ਼ਾਰ ‘ਚ ਇੱਕ ਰੈਡੀਮੇਡ ਸ਼ੋਅਰੂਮ ਅੰਦਰ ਦਾਖਲ ਹੋ ਅੰਨੇ ਵਾਹ ਗੋਲੀਆਂ ਚੱਲਾ ਦਿੱਤੀਆਂ।ਜਿਸ ਵਿੱਚ ਦੁਕਾਨ ਦੇ ਮਾਲਕ ਨੂੰ ਚਾਰ ਫਾਇਰ ਵੱਜੇ।ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।