ਪਹਿਲਾਂ ਬਲੈਕਮੇਲ ਕਰਕੇ ਕਰਦਾ ਰਿਹਾ ਬਲਾਤਕਾਰ , ਫਿਰ ਕੁੜੀ ਦੀ ਅਸ਼ਲੀਲ ਵੀਡੀਓ ਭੇਜ ਤੁੜਵਾਇਆ ਵਿਆਹ

Girl raped in barnala

ਬਰਨਾਲਾ ਪੁਲਿਸ ਨੇ 27 ਸਾਲਾਂ ਦੀ ਲੜਕੀ ਨਾਲ ਜਿਣਸੀ ਸੋਸ਼ਣ ਕਰਨ ਦੇ ਇਲਜ਼ਾਮ ਤਹਿਤ ਕਰਨ ਗੋਇਲ ਨਾਂ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਬਰਨਾਲਾ ਸਿਟੀ ਪੁਲਿਸ ਸਟੇਸ਼ਨ ਕੋਲ ਮੋਬਾਈਲਾਂ ਦੀ ਦੁਕਾਨ ਹੈ। ਉਹ ਪਿਛਲੇ ਇੱਕ ਸਾਲ ਤੋਂ ਲੜਕੀ ਦਾ ਬਲਾਤਕਾਰ ਕਰ ਰਿਹਾ ਸੀ। ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਸੀ।

ਬੀਤੇ ਮੰਗਲਵਾਰ ਲੜਕੀ ਦਾ ਵਿਆਹ ਸੀ। ਇਸ ਦੇ ਚੱਲਦਿਆਂ ਮੁਲਜ਼ਮ ਕਰਨ ਨੇ ਲੜਕੀ ਦੀ ਅਸ਼ਲੀਲ ਵੀਡੀਓ ਲੜਕੀ ਦੇ ਹੋਣ ਵਾਲੇ ਪਤੀ ਨੂੰ ਭੇਜ ਦਿੱਤੀ। ਨਤੀਜਨ ਲੜਕੀ ਦਾ ਵਿਆਹ ਟੁੱਟ ਗਿਆ। ਇਸ ਪਿੱਛੋਂ ਲੜਕੀ ਨੇ ਪੁਲਿਸ ਨੂੰ ਮੁਲਜ਼ਮ ਦੀ ਸ਼ਿਕਾਇਤ ਕਰ ਦਿੱਤੀ। ਲੜਕੀ ਦੇ ਮਾਮਲਾ ਦਰਜ ਕਰਾਉਣ ਬਾਅਦ ਮੁਲਜ਼ਮ ਫਰਾਰ ਹੈ।

ਇਸ ਮਾਮਲੇ ਬਾਰੇ ਥਾਣਾ ਸਿਟੀ 2 ਦੇ ਐਸਐਚਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੀ ਦਾ ਮੈਡੀਕਲ ਵੀ ਕਰਵਾ ਲਿਆ ਗਿਆ ਹੈ। ਫਿਲਹਾਲ ਪੁਲਿਸ ਫਰਾਰ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।

Source:AbpSanjha