BSF ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ , ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 ਏਕੇ-47 ਬਰਾਮਦ

Major-action-by-BSF-and-Punjab-Police

ਕੰਡਿਆਲੀ ਤਾਰ ਜ਼ਰੀਏ ਹਥਿਆਰ ਤੇ ਹੈਰੋਇਨ ਦੀ ਖੇਪ ਪਾਰ ਟਿਕਾਣੇ ਲਗਾ ਰਹੇ ਪਾਕਿ ਘੁਸਪੈਠੀਏ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਬੁੱਧਵਾਰ ਸਵੇਰੇ ਗੋਲ਼ੀ ਮਾਰ ਕੇ ਮਾਰ ਮੁਕਾਇਆ ਹੈ। ਇਸ ਦੌਰਾਨ 22 ਪੈਕੇਟ ਹੈਰੋਇਨ , 2 ਏਕੇ 47 ਰਾਈਫਲਾਂ,ਚਾਰ ਮੈਗਜ਼ੀਨ, 45 ਜ਼ਿੰਦਾ ਰੌਂਦ, ਇਕ ਮੋਬਾਇਲ ਫੋਨ, ਪਲਾਸਟਿਕ ਦੀ ਪਾਈਪ,210 ਰੁਪਏ ਪਾਕਿ ਕਰੰਸੀ ਬਰਾਮਦ ਹੋਈ।

 ਲੋਪੋਕੇ ਥਾਣੇ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਕਬਜ਼ੇ ‘ਚੋਂ ਉਸ ਦੀ ਪਛਾਣ ਸਬੰਧੀ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋ ਸਕਿਆ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਰੇ ਗਏ ਪਾਕਿ ਸਮੱਗਲਰ ਦੇ ਸਬੰਧ ਜਗਦੀਸ਼ ਭੂਰਾ ਤੇ ਜਸਪਾਲ ਸਿੰਘ ਵਾਸੀ ਗੱਟੀਰਾਜੋਕੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਨ। ਜਗਦੀਸ਼ ਭੂਰਾ ਇਸ ਸਮੇਂ ਬੈਲਜੀਅਮ ‘ਚ ਹੈ ਤੇ ਉਹ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਰਿਹਾ ਹੈ।

ਦੱਸ ਦੇਈਏ ਕਿ ਜਸਪਾਲ ਸਿੰਘ ਦੇ ਸੰਬੰਧ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐਸਆਈ ਨਾਲ ਹਨ ਤੇ ਉਹ ਉਨ੍ਹਾਂ ਕੋਲੋਂ ਹਥਿਆਰ ਤੇ ਹੈਰੋਇਨ ਮੰਗਵਾ ਕੇ ਭਾਰਤੀ ਸਮੱਗਲਰਾਂ ਨੂੰ ਸਪਲਾਈ ਕਰਦਾ ਹੈ।ਉਸ ਖ਼ਿਲਾਫ਼ ਪਹਿਲਾਂ ਵੀ ਇਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਵਿਚ ਦਰਜ ਹੈ। ਫਿਲਹਾਲ ਬੀਐਸਐਫ ਦੇ ਅਧਿਕਾਰੀਆਂ ਅਤੇ ਸੁਰੱਖਿਆ ਏਜੇਂਸੀਆ ਵਲੋਂ ਸਰਚ ਜਾਰੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ