ਰਾਹੁਲ ਗਾਂਧੀ ਦੀ ਸਲਾਹ ਨਾਲ ਟਿਕਟਾਂ ਵੰਡ ਰਹੀ ਹੈ ‘ਆਪ’ : ਮਜੀਠੀਆ

Majithia slams aap and rahul gandhi

ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਬਠਿੰਡਾ ਤੋਂ ਉਮੀਦਵਾਰ ਬਲਜਿੰਦਰ ਕੌਰ ‘ਤੇ ਬਿਆਨ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਦੇ ਫੈਸਲੇ ਵੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸਲਾਹ ਨਾਲ ਹੋਏ ਹਨ। ਦੂਜੇ ਪਾਸੇ ਉਨ੍ਹਾਂ ਕੈਪਟਨ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਇਨ੍ਹਾਂ ਮੈਨੀਫੈਸਟੋ ‘ਚ ਕਰਜ਼ਾ ਕੁਰਕੀ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਕਿਸਾਨ ਡਿਫਾਲਟਰ ਬਣ ਚੁੱਕਿਆ ਹੈ ਜਿਸ ਕਰਕੇ ਕਿਸਾਨਾਂ ਨੂੰ ਕੋਈ ਕਰਜ਼ਾ ਦੇ ਕੇ ਰਾਜ਼ੀ ਨਹੀਂ।

ਇਸ ਮੌਕੇ ਉਹ ਬਠਿੰਡਾ ਦੇ ਪਿੰਡ ਰਾਮਾ ਮੰਡੀ ਪਹੁੰਚੇ ਹੋਏ ਹਨ। ਸੁਖਪਾਲ ਖਹਿਰਾ ‘ਤੇ ਬਿਆਨ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਹ ਸਿਰਫ ਇੰਨਾ ਸੋਚਦੇ ਹਨ ਕਿ ਕਾਂਗਰਸ ਦਾ ਕਿਸ ਤਰ੍ਹਾਂ ਫਾਇਦਾ ਹੋਵੇ। ਉਨ੍ਹਾਂ ਇਲਜ਼ਾਮ ਲਾਇਆ ਕਿ ਖਹਿਰਾ ਨੇ ਰਾਹੁਲ ਗਾਂਧੀ ਤੇ ਸੁਨੀਲ ਜਾਖੜ ਦੇ ਕਹਿਣ ‘ਤੇ ਟਿਕਟਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਏਜੰਟ ਹਨ। ਉਨ੍ਹਾਂ ਕਿਹਾ ਕਿ ਆਪ ਤੇ ਟਕਸਾਲੀ ਕਾਂਗਰਸ ਦੀਆਂ ਬੀ ਟੀਮਾਂ ਹਨ।

ਇਹ ਵੀ ਪੜ੍ਹੋ : ‘ਆਪ’ ਨੇ ਖਡੂਰ ਸਾਹਿਬ ਹਲਕੇ ਤੋਂ ਐਲਾਨਿਆ ਉਮੀਦਵਾਰ ਦਾ ਨਾਂ

ਨਵਜੋਤ ਸਿੰਘ ਸਿੱਧੂ ਦੇ ਪਤਨੀ ਬਾਰੇ ਬਿਆਨ ਉੱਤੇ ਮਜੀਠੀਆ ਨੇ ਕਿਹਾ ਕਿ ਉਹ ਸਿੱਧੂ ਦੀ ਇਸ ਗੱਲ ਦੀ ਨਿਖੇਧੀ ਕਰਦੇ ਹਨ ਕਿ ਉਨ੍ਹਾਂ ਦੀ ਘਰ ਵਾਲੀ ਹੈ। ਧੀ-ਭੈਣ ਬਾਰੇ ਇਹੋ ਜਿਹੇ ਵਿਚਾਰ ਨਹੀਂ ਰੱਖਣੇ ਚਾਹੀਦੇ। ਦੱਸ ਦੇਈਏ ਸਿੱਧੂ ਨੇ ਆਪਣੀ ਪਤਨੀ ਬਾਰੇ ਟਿੱਪਣੀ ਕੀਤੀ ਸੀ ਕਿ ਮੇਰੀ ਘਰਵਾਲੀ ਹੈ, ਜਿੱਥੇ ਮਰਜ਼ੀ ਸੈਟ ਕਰ ਦਿਓ। ਦਰਅਸਲ ਸਿੱਧੂ ਆਪਣੀ ਪਤਨੀ ਨੂੰ ਟਿਕਟ ਦੇਣ ਦੀ ਗੱਲ ਕਰ ਰਹੇ ਸਨ।

Source:AbpSanjha