ਕਿਸਾਨ ਕਰਜ਼ ਮੁਆਫ਼ੀ ਯੋਜਨਾ ਦਾ ‘ਪੋਸਟਰ ਕਿਸਾਨ’ ਦਾ ਕਰਜ਼ਾ ਅਕਾਲੀ ਦਲ ਨੇ ਕੀਤਾ ਮਾਫ

captain amarinder famer budh singh loan waiver

ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਕਰਜ਼ ਮੁਆਫ਼ੀ ਯੋਜਨਾ ਦਾ ਪੋਸਟਰ ਬੁਆਏ ਬਣਾਏ ਗਏ ਕਿਸਾਨ ਦਾ ਕਰਜ਼ਾ ਕਾਂਗਰਸ ਸਰਕਾਰ ਮੁਆਫ਼ ਨਹੀਂ ਕਰ ਸਕੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਦੇ ਕਰਜ਼ੇ ਦੀ ਅਦਾਇਗੀ ਕੀਤੀ ਹੈ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਬੁੱਧ ਸਿੰਘ ਨੂੰ ਪੌਣੇ ਚਾਰ ਲੱਖ ਤੋਂ ਵੱਧ ਰਕਮ ਦਾ ਚੈੱਕ ਸੌਂਪਿਆ।

ਬੁੱਧ ਸਿੰਘ ਉਹੀ ਕਿਸਾਨ ਹਨ ਜਿਨ੍ਹਾਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਰਜ਼ ਮੁਆਫ਼ੀ ਯੋਜਨਾ ਵਾਲਾ ਫਾਰਮ ਖ਼ੁਦ ਭਰਵਾਇਆ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਕਿਸਾਨ ਦਾ ਹਾਲੇ ਤਕ ਕਰਜ਼ਾ ਮੁਆਫ਼ ਨਹੀਂ ਸੀ ਹੋਇਆ, ਜਿਸ ਕਰਕੇ ਕੈਪਟਨ ਸਰਕਾਰ ‘ਤੋਂ ਲਗਾਤਾਰ ਸਵਾਲ ਕੀਤੇ ਜਾ ਰਹੇ ਸਨ।

captain amarinder farmer budh singh loan paid by majithia

ਪਿਛਲੇ ਦਿਨੀਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਹਲਕੇ ਦੇ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੇ ਸਰਟੀਫਿਕੇਟ ਵੰਡਣ ਸਮੇਂ ਵੀ ਬੁੱਧ ਸਿੰਘ ਦੇ ਕਰਜ਼ੇ ਬਾਰੇ ਸਵਾਲ ਪੁੱਛਿਆ ਗਿਆ ਸੀ। ਮੰਤਰੀ ਨੇ ਕਿਹਾ ਸੀ ਕਿ ਬੁੱਧ ਸਿੰਘ ਨੇ ਕਰਜ਼ਾ ਬੈਂਕ ਤੋਂ ਲਿਆ ਹੋਇਆ ਹੈ। ਫਿਲਹਾਲ ਸਰਕਾਰ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਰਹੀ ਹੈ। ਬੈਂਕਾਂ ਦੇ ਕਰਜ਼ੇ ਮੁਆਫ਼ ਕਰਨ ਸਮੇਂ ਬੁੱਧ ਸਿੰਘ ਦਾ ਵੀ ਕਰਜ਼ਾ ਮੁਆਫ ਕੀਤਾ ਜਾਵੇਗਾ।

ਉੱਧਰ, ਬਿਕਰਮ ਮਜੀਠੀਆ ਨੇ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਵਾਅਦਾਖ਼ਿਲਾਫੀ ਦੇ ਦੋਸ਼ ਲਾਏ। ਉਨ੍ਹਾਂ ਬੁੱਧ ਸਿੰਘ ਨੂੰ ਕਰਜ਼ੇ ਦੇ ਬਰਾਬਰ ਦੀ ਕੀਮਤ ਯਾਨੀ ਕੁੱਲ ਤਿੰਨ ਲੱਖ 86 ਹਜ਼ਾਰ ਰੁਪਏ ਦੇ ਦੋ ਚੈੱਕ ਸੌਂਪੇ ਤੇ ਕੈਪਟਨ ਸਰਕਾਰ ਵਿਰੁੱਧ ਖ਼ੂਬ ਸ਼ਬਦੀ ਹਮਲੇ ਕੀਤੇ। ਮਜੀਠੀਆ ਮੁਤਾਬਕ ਇਹ ਰਕਮ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਨੌਜਵਾਨਾਂ ਵੱਲੋਂ ਇਕੱਤਰ ਕੀਤੀ ਗਈ ਹੈ।

ਦੇਖੋ ਵੀਡੀਓ-

ਰਾਹੁਲ ਗਾਂਧੀ ਦੀ ਸਮੁੱਚੀ ਕਾਂਗਰਸ ਵੀ ਪੂਰੇ ਦੇਸ਼ ਨਾਲ ਇਹੋ ਜਿਹੇ ਹੀ ਝੂਠ ਬੋਲ ਰਹੀ ਹੈ ਜਿਹੜੇ ਝੂਠ ਕੈਪਟਨ ਅਮਰਿੰਦਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬੋਲੇ ਸਨ । ਸਾਰੇ ਕਿਸਾਨਾਂ ਦੇ ਨਾਲ ਸ. ਬੁੱਧ ਸਿੰਘ ਨੂੰ ਵੀ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ , ਪਰ ਮੁੜਕੇ ਕਿਸੇ ਨੇ ਪੁੱਛਿਆ ਤੱਕ ਵੀ ਨਹੀਂ । ਮੈਂ ਕਿਸਾਨ ਵਿੰਗ ਦੇ, ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨਾਂ ਨੂੰ ਅਤੇ ਉਨ੍ਹਾਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਹਾਂ , ਜਿੰਨਾ ਨੇ ਕਿਰਸਾਨੀ ਦੇ ਦਰਦ ਸਮਝਦੇ ਹੋਏ 3 ਲੱਖ 86 ਰੁਪਏ ਇਕੱਠੇ ਕਰਕੇ ਚੈੱਕ ਰਾਹੀਂ ਇੰਨਾ ਕਿਸਾਨਾਂ ਦੀ ਮਦਦ ਕੀਤੀ ਹੈ । ਜੋ ਕੰਮ ਇਸ ਸਮੇਂ ਦੀ ਮੌਜੂਦਾ ਸਰਕਾਰ ਕਾਂਗਰਸ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਇਨ੍ਹਾਂ ਨੌਜਵਾਨਾਂ ਨੇ ਕਰ ਵਿਖਾਇਆ ਹੈ।

Bikram Singh Majithia ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಗುರುವಾರ, ಫೆಬ್ರವರಿ 7, 2019

Source:AbpSanjha