Faridkot Rape News: ਇਨਸ਼ਾਨੀਅਤ ਹੋਈ ਸ਼ਰਮਸਾਰ, ਹਵਸ ਦੇ ਭੁੱਖਿਆਂ ਨੇ 8 ਸਾਲਾਂ ਦੇ ਬੱਚੇ ਨਾਲ ਕੀਤਾ ਗਲਤ ਕੰਮ

lust-hungry-did-wrong-with-8-year-old-child
Faridkot Rape News: ਪਿੰਡ ਢੁੱਡੀ ਵਿਖੇ ਇਕ 8 ਸਾਲ ਦੇ ਬੱਚੇ ਨਾਲ ਪਿੰਡ ਦੇ ਹੀ ਦੋ ਵਿਅਕਤੀਆਂ ਵਲੋਂ ਸਮੂਹਿਕ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਤੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਜ਼ੇਰੇ ਇਲਾਜ ਪੀੜਤ ਲੜਕੇ ਦੇ ਮਾਮੇ ਦੇ ਬਿਆਨਾਂ ‘ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਪਿੰਡ ਢੁੱਡੀ ਨਿਵਾਸੀ ਕਰਤਾਰ ਸਿੰਘ ਨੇ ਦੱਸਿਆ ਕਿ ਉਸਦੀ ਪਿੰਡ ਵਿਚ ਕਰਿਆਨੇ ਦੀ ਦੁਕਾਨ ਹੈ ਅਤੇ ਉਸਦਾ 8 ਸਾਲਾ ਭਾਣਜਾ ਉਸ ਕੋਲ ਪਿੰਡ ਹੀ ਰਹਿੰਦਾ ਹੈ।

ਇਹ ਵੀ ਪੜ੍ਹੋ: Weather Updates: ਮੌਸਮ ਵਿਭਾਗ ਨੇ ਲਗਾਤਾਰ ਕਰਵਟ ਲੈ ਰਹੇ ਮੌਸਮ ਨੂੰ ਦੇਖ ਕੇ ਦੇਸ਼ ਦੇ ਇਹਨਾਂ ਸੂਬਿਆਂ ਵਿੱਚ ਕੀਤਾ ਅਲਰਟ ਜਾਰੀ

ਬਿਆਨ ਕਰਤਾ ਨੇ ਦੱਸਿਆ ਕਿ ਜਿਸ ਵੇਲੇ ਉਸਦਾ ਭਾਣਜਾ ਬੀਤੀ ਸ਼ਾਮ ਨੂੰ ਉਸਨੂੰ ਦੁਕਾਨ ‘ਤੇ ਬਾਲਟੀ ਦੇ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਦੇ ਹੀ ਅਮਨਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਉਸਦੀ ਬਾਂਹ ਫੜ ਕੇ ਉਸਨੂੰ ਇਕ ਧਰਮਸ਼ਾਲਾ ਵਿਚ ਲੈ ਗਏ ਜਿੱਥੇ ਉਨ੍ਹਾਂ ਉਸਦੇ ਭਾਣਜੇ ਨਾਲ ਬਦਫੈਲੀ ਕੀਤੀ ਜਿਸਨੂੰ ਤਕਲੀਫ ਹੋਣ ਦੀ ਸੂਰਤ ਵਿਚ ਫਰੀਦਕੋਟ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਮਾਮਲੇ ਵਿਚ ਉਕਤ ਦੋਨਾਂ ‘ਤੇ ਦਰਜ ਕੀਤੇ ਗਏ ਮੁਕੱਦਮੇਂ ਦੀ ਕਾਰਵਾਈ ਐੱਸ. ਆਈ. ਭੁਪਿੰਦਰ ਸਿੰਘ ਵੱਲੋਂ ਜਾਰੀ ਹੈ ਜਦਕਿ ਸੂਤਰਾਂ ਅਨੁਸਾਰ ਕਥਿਤ ਦੋਸ਼ੀ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਏ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।