Train ਅੱਗੇ ਛਾਲ ਮਾਰਨ ਜਾ ਰਹੇ ਨੌਜਵਾਨ ਨੂੰ ਬਚਾਉਣ ਗਿਆ ਸੀ ਦੋਸਤ, ਖੁਦ ਦੀ ਹੀ ਗੱਡੀ ਥੱਲੇ ਆਉਣ ਨਾਲ ਹੋਈ ਮੌਤ

Young Man Died Hit By Train While Saving His Friend

Ludhiana News : ਢੋਲੇਵਾਲ ਪੁਲ ਦੇ ਹੇਠਾਂ ਰੇਲਵੇ ਟ੍ਰੈਕ ਉੱਤੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਮਰਨ ਜਾ ਰਹੇ ਨੌਜਵਾਨ ਨੂੰ ਬਚਾਉਣ ਲਈ ਗਿਆ ਉਸ ਦਾ ਦੋਸਤ ਹੀ ਟ੍ਰੇਨ ਦੇ ਥੱਲੇ ਆ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ ਜਦਕਿ ਦੂਜਾ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਜੀਆਰਪੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : Ludhiana Snatching News : ਲੁਧਿਆਣਾ ਦੀ ਕੁੜੀ ਨੇ ਬਹਾਦੁਰੀ ਨਾਲ ਮੋਟਰਸਾਈਕਲ ਸਵਾਰ ਸਨੈਚਰ ਨੂੰ ਫੜਿਆ, ਕੁੱਟਿਆ ਤੇ ਕੀਤਾ ਪੁਲਿਸ ਹਵਾਲੇ

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਰਨ ਵਾਲੇ ਨਾਲ 3 ਹੋਰ ਦੋਸਤ ਸਨ। ਉਹ ਸਾਰੇ ਸ਼ਰਾਬ ਦੇ ਨਸ਼ੇ ਵਿੱਚ ਸੀ। ਇਕ ਨੌਜਵਾਨ ਵਾਰ-ਵਾਰ ਰੇਲਵੇ ਟਰੈਕ ‘ਤੇ ਜਾ ਰਿਹਾ ਸੀ, ਜਿਸ ਨੂੰ ਉਸਦੇ ਬਾਕੀ ਦੋਸਤ ਉਥੋਂ ਹਟਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਸ ਦੌਰਾਨ ਇੱਕ ਤੇਜ਼ ਰਫਤਾਰ ਟ੍ਰੇਨ ਦਿੱਲੀ ਵਲੋਂ ਆ ਗਈ, ਜਿਸ ਵਿੱਚ ਇੱਕ ਨੌਜਵਾਨ ਰੇਲ ਥੱਲੇ ਆ ਕੇ ਮਰਨਾ ਚਾਹੁੰਦਾ ਸੀ, ਪਰ ਉਸਨੂੰ ਬਚਾਉਂਦੇ ਬਚਾਉਂਦੇ ਉਸਦਾ ਦੋਸਤ ਦੀ ਰੇਲ ਗੱਡੀ ਥੱਲੇ ਆ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ