Ludhiana News: ਲੁਧਿਆਣਾ ਵਿੱਚ 28 ਸਾਲਾਂ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ

young-man-death-due-to-overdose
Ludhiana News: ਪਿੰਡ ਭੱਟੀਆਂ ਦੀ ਗਗਨਦੀਪ ਕਲੋਨੀ ਦੇ 28 ਸਾਲਾ ਨੌਜਵਾਨ ਦੀ ਸ਼ੁੱਕਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਹ ਨਸ਼ਾ ਕਿੱਥੋਂ ਲਿਆਉਂਦਾ ਸੀ ਇਸ ਦੀ ਜਾਣਕਾਰੀ ਪੂਰੇ ਇਲਾਕੇ ਨੂੰ ਹੈ ਤੇ ਪੁਲਸ ਨੂੰ ਨਹੀਂ। ਇਸ ਤਰ੍ਹਾਂ ਨਹੀਂ ਕਿ ਪੁਲਸ ਨੂੰ ਕੁਝ ਪਤਾ ਨਹੀਂ। ਗ੍ਰਾਮ ਪੰਚਾਇਤ ਨੇ ਪੁਲਸ ਨੂੰ ਲਿਖਤੀ ਰੂਪ ‘ਚ ਨਸ਼ਾ ਸਮੱਗਲਰਾਂ ਦੀ ਜਾਣਕਾਰੀ ਦਿੱਤੀ ਪਰ ਕੁਝ ਨਹੀਂ ਹੋਇਆ।

ਇਸ ਮਾਮਲੇ ‘ਚ ਦਾਲ ‘ਚ ਕੁਝ ਕਾਲਾ ਹੈ ਜਾਂ ਪੂਰੀ ਦਾਲ ਕਾਲੀ ਉੱਚ ਅਧਿਕਾਰੀਆਂ ਨੇ ਸਪੱਸ਼ਟ ਨਹੀਂ ਕੀਤਾ। ਨਸ਼ਾ ਗਿਰੋਹ ਦੇ ਪਿਛੇ ਕੌਣ ਕਿਸ ਨੂੰ ਮਾਲਾ ਮਾਲ ਕਰ ਰਿਹਾ ਹੈ। ਇਹ ਗੱਲ ਵੀ ਹੁਣ ਤਕ ਦੱਬੀ ਹੋਈ ਹੈ। ਥਾਣਾ ਪੁਲਸ ਦੀ ਇਕ ਰੱਟ ਲਾਈ ਹੋਈ ਹੈ ਕਿ ਜਦ ਉਹ ਜਾਂਦੀ ਹੈ ਤਾਂ ਸਮੱਗਲਰ ਨਹੀਂ ਹੁੰਦੇ। ਇਲਾਕੇ ‘ਚ ਰਹਿਣ ਵਾਲੇ ਕੁਝ ਪਰਿਵਾਰਾਂ ਨੇ ਖੁੱਲ੍ਹ ਕੇ ਕਿਹਾ ਪੁਲਸ ਵਲੋਂ ਨਸ਼ਾ ਸਮੱਗਲਰਾਂ ਨੂੰ ਫੜਨਾ ਤਾਂ ਦੂਰ ਜਦ ਉਹ ਲੋਕ ਦੋਸ਼ੀਆਂ ਨੂੰ ਫੜਾਉਂਦੇ ਹਨ ਤਾਂ ਪੁਲਸ ਬਿਨਾਂ ਕਾਰਵਾਈ ਕੀਤੇ ਛੱਡ ਦਿੰਦੀ ਹੈ, ਜਿਸ ਘਰ ‘ਚ ਨੌਜਵਾਨ ਦੀ ਮੌਤ ਹੋਈ ਹੈ। ਉਸ ਤੋਂ ਕੁਝ ਦੂਰੀ ‘ਤੇ ਇਕ ਜੋੜਾ ਖੁਲ੍ਹੇਆਮ ਨਸ਼ਾ ਵੇਚਦਾ ਹੈ। ਜਿੱਥੇ ਨਸ਼ੇੜੀਆਂ ਦਾ ਆਉਣਾ-ਜਾਣਾ ਹੈ। ਕਈ ਵਾਰ ਲੋਕਾਂ ਨੇ ਵਿਰੋਧ ਕੀਤਾ ਪਰ ਰਾਜਨਿਤਕ ਦਬਾਅ ਕਰਨ ਪੁਲਸ ਦੀਆਂ ਨਜ਼ਰਾਂ ‘ਚ ਸਭ ਕੁਝ ਠੀਕ-ਠਾਕ ਹੈ। ਜਿਸ ਕਾਰਨ ਉੱਚ ਅਧਿਕਾਰੀਆਂ ਦੀ ਕਾਰਜਸ਼ੈਲੀ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ।