Ludhiana Rape News: ਭੰਗ ਦੇ ਪਕੌੜੇ ਖੁਆ ਕੇ ਲੜਕੀ ਨਾਲ ਕੀਤਾ ਜ਼ਬਰ ਜਨਾਹ

young-girl-raped-in-ludhiana

Ludhiana Rape News: ਭੰਗ ਦੇ ਪਕੌੜੇ ਖੁਆ ਕੇ ਇਕ ਲੜਕੇ ਦੁਆਰਾ ਬੇਸੁੱਧ ਲੜਕੀ ਨਾਲ ਜ਼ਬਰ ਜਨਾਹ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਕਿਸੇ ਦੇ ਘਰ ਵਿਚ ਸਫਾਈ ਦਾ ਕੰਮ ਕਰਨ ਜਾ ਰਹੀ ਲੜਕੀ ਨੂੰ ਇਕ ਜਾਣਕਾਰ ਨੌਜਵਾਨ ਆਪਣੇ ਨਾਲ ਲੈ ਗਿਆ। ਰਸਤੇ ਦੇ ਵਿੱਚ ਉਸ ਲੜਕੇ ਨੇ ਲੜਕੀ ਨੂੰ ਭੰਗ ਦੇ ਪਕੌੜੇ ਖੁਆ ਦਿੱਤੇ। ਭੰਗ ਦੇ ਪਕੌੜੇ ਖਾਣ ਤੋਂ ਬਾਅਦ ਜਦੋਂ ਲੜਕੀ ਬੇਸੁੱਧ ਹੋ ਗਈ ਤਾਂ ਲੜਕਾ ਉਸ ਨੂੰ ਇਕ ਸੁੰਨਸਾਨ ਸਥਾਨ ਤੇ ਲੈ ਗਿਆ ਅਤੇ ਉਸ ਨਾਲ ਜ਼ਬਰ ਜਨਾਹ ਕੀਤਾ।

ਇਹ ਵੀ ਪੜ੍ਹੋ: Ludhiana News: ਸਿਰਸਾ ਸਾਧ ਨੂੰ ਕੋਈ ਮੁਆਫੀ ਨਹੀਂ ਦਿੱਤੀ ਜਾਵੇਗੀ: ਜਥੇਦਾਰ ਗੁਰਬਚਨ ਸਿੰਘ

ਜ਼ਬਰ ਜਨਾਹ ਕਰਨ ਤੋਂ ਬਾਅਦ ਦੋਸ਼ੀ ਲੜਕੀ ਨੂੰ ਉਸਦੇ ਘਰ ਛੱਡ ਗਿਆ। ਹੋਸ਼ ‘ਚ ਆਉਣ ਤੋਂ ਬਾਅਦ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਪੀ. ਏ. ਯੂ. ਦੀ ਪੁਲਸ ਨੇ ਲਹੌਰੀਆ ਨਾਮਕ ਨੌਜਵਾਨ ‘ਤੇ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਹੈ। ਪੀੜਤ ਲੜਕੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣਾ ਘਰ ਚਲਾਉਂਦੀ ਹੈ।

ਇਹ ਵੀ ਪੜ੍ਹੋ: Ludhiana Rape News: ਘਰ ਵਿਚ ਇਕੱਲੀ ਨਾਬਾਲਿਗਾ ਨੂੰ ਡਰਾ ਧਮਕਾ ਕੇ ਕੀਤਾ ਬਲਾਤਕਾਰ

21 ਫਰਵਰੀ ਨੂੰ ਉਹ ਪੀ. ਏ. ਯੂ. ਸਥਿਤ ਇਕ ਘਰ ਵਿਚ ਕੰਮ ਕਰਨ ਲਈ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮ ਨੌਜਵਾਨ ਨੇ ਰਸਤੇ ਵਿਚ ਹੀ ਲੜਕੀ ਨੂੰ ਆਪਣੇ ਨਾਲ ਬਿਠਾ ਲਿਆ ਅਤੇ ਝਾਂਸਾ ਦਿੱਤਾ ਕਿ ਉਹ ਉਸ ਨੂੰ ਕੁਝ ਸਮੇਂ ਬਾਅਦ ਛੱਡ ਜਾਵੇਗਾ। ਇਸ ਦੌਰਾਨ ਰਸਤੇ ਵਿਚ ਉਸ ਨੇ ਭੰਗ ਦੇ ਪਕੌੜੇ ਖੁਆਏ, ਜਿਸ ਤੋਂ ਬਾਅਦ ਬੇਸੁਧ ਲੜਕੀ ਨਾਲ ਸੁੰਨਸਾਨ ਜਗ੍ਹਾ ‘ਤੇ ਜਬਰ-ਜ਼ਨਾਹ ਕੀਤਾ। ਪੀੜਤਾ ਅਨੁਸਾਰ ਉਸ ਨੂੰ ਦੇਰ ਸ਼ਾਮ ਛੱਡ ਕੇ ਫਰਾਰ ਹੋ ਗਿਆ।

ਇਸ ਕੇਸ ਦੀ ਤਫਤੀਸ਼ ਕਰ ਰਹੇ ਅਧਿਕਾਰੀ ਐੱਸ. ਆਈ. ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਇਸ ਸਮੇ ਪੁਲਸ ਗ੍ਰਿਫਤ ‘ਚੋਂ ਬਾਹਰ ਹੈ। ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ