Punjab Weather News: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਭਾਰੀ ਖ਼ਤਰਾ

weather-forecast-rain-and-snow-showers-in-punjab

Punjab Weather News: ਗਰਮੀ ਸ਼ੁਰੂ ਹੋ ਗਈ ਹੈ ਤੇ ਅਜੇ ਵੀ ਮੌਸਮ ਸਥਿਰ ਨਹੀਂ ਜਾਪਦਾ। ਧੁੱਪ ‘ਚ ਗਰਮੀ ਮਹਿਸੂਸ ਹੁੰਦੀ ਹੈ, ਪਰ ਫਿਰ ਵੀ ਰਾਤ ਨੂੰ ਤੇ ਸਵੇਰੇ ਚੱਲਦੀਆਂ ਹਵਾਵਾਂ ਨੇ ਮੌਸਮ ਨੂੰ ਠੰਢਾ ਬਣਾ ਦਿੱਤਾ ਹੈ। ਹਾਸਲ ਜਾਣਕਾਰੀ ਅਨੁਸਾਰ ਗਰਮੀ ਦਾ ਮੌਸਮ ਆਉਣ ਦਾ ਸਮਾਂ ਆ ਗਿਆ ਹੈ। ਭਾਰਤ ਮੌਸਮ ਵਿਭਾਗ ਨੇ ਆਉਣ ਵਾਲੇ ਪੰਜ ਦਿਨਾਂ ਲਈ ਕਈ ਥਾਂਵਾਂ ‘ਤੇ ਚਿਤਾਵਨੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ: Corona Virus in Punjab: ਜਰਮਨ ਤੋਂ ਵਾਪਿਸ ਆਏ Corona ਪੀੜਤ ਇੱਕ ਬਜ਼ੁਰਗ ਆਦਮੀ ਦੀ ਮੌਤ, ਪੂਰਾ ਪਿੰਡ ਕੀਤਾ ਸੀਲ

ਵਿਭਾਗ ਮੁਤਾਬਕ ਕਈ ਦਿਨਾਂ ਤੋਂ ਅਜੇ ਵੀ ਮੌਸਮ (Weather) ਖ਼ਰਾਬ ਹੋਣ ਦੀ ਸੰਭਾਵਨਾ ਹੈ। ਇਸ ਲਈ ਆਉਣ ਵਾਲੇ ਦਿਨਾਂ ‘ਚ ਧਿਆਨ ਰੱਖਣ ਦੀ ਲੋੜ ਹੈ। ਆਈਐਮਡੀ ਅਨੁਸਾਰ ਤੇਜ਼ ਤੂਫਾਨ ਦੇ ਨਾਲ ਓਡੀਸ਼ਾ, ਪੂਰਬੀ ਮੱਧ ਪ੍ਰਦੇਸ਼, ਵਿਦਰਭ ਤੇ ਛੱਤੀਸਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਿਜਲੀ, ਗੜ੍ਹੇ ਤੇ ਗਰਮ ਹਵਾਵਾਂ ਚੱਲਣਗੀਆਂ।

20 ਮਾਰਚ ਨੂੰ ਕੇਰਲ ਅਤੇ ਮਾਹੇ ਦੇ ਨਾਲ ਕਈ ਥਾਂਵਾਂ ‘ਤੇ ਗਰਮੀ ਦੀ ਲਹਿਰ ਦੀ ਸੰਭਾਵਨਾ ਵੱਧ ਗਈ ਹੈ। ਜੰਮੂ-ਕਸ਼ਮੀਰ, ਲੱਦਾਖ, ਗਿਲਗਿਟ-ਬਾਲਟਿਸਤਾਨ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਤੇ ਪੱਛਮੀ ਪ੍ਰਦੇਸ਼ ‘ਚ 23 ਮਾਰਚ ਨੂੰ ਇਕੱਲਿਆਂ ਥਾਂਵਾਂ ‘ਤੇ ਬਿਜਲੀ, ਗੜ੍ਹੇਮਾਰੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ