Ludhiana Verka News: ਲੁਧਿਆਣਾ ਵਿੱਚ ਸਥਿਤ ਵੇਰਕਾ ਮਿਲਕ ਪਲਾਂਟ ਦੇ ਉਤਪਾਦ ‘ਵੇਰਕਾ ਦਹੀਂ’ ਵਿੱਚੋਂ ਨਿਕਲੇ ਕੀੜੇ

verka-curd-viral-news-ludhiana

Ludhiana Verka News: ਜੇਕਰ ਤੁਸੀਂ ਵੀ ਵੇਰਕਾ ਦਹੀਂ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਮਤਲਬ ਦੀ ਹੈ। ਵੇਰਕਾ ਮਿਲਕ ਪਲਾਂਟ ਹਰ ਸਮੇਂ ਆਪਣੇ ਬਣਾਏ ਉਤਪਾਦਾਂ ਦੀਆਂ ਖੂਬੀਆਂ ਗਿਣਾਉਣ ’ਚ ਲੱਗਾ ਰਹਿੰਦਾ ਹੈ ਪਰ ਵੇਰਕਾ ਦੇ ਉਤਪਾਦ ‘ਚ ਵੱਡੀ ਲਾਪਰਵਾਹੀ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਦੀਪ ਨਗਰ ਵਾਸੀ ਅਨੀਤਾ ਗਰੇਵਾਲ ਨੇ ਵੇਰਕਾ ਦਹੀ ’ਚੋਂ ਨਿਕਲੇ ਕੀੜੇ ਦੀ ਵੀਡੀਓ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ: Ludhiana Crime News: ਲੁਧਿਆਣਾ ਦੇ ਭਾਮੀਆਂ ਰੋਡ ਤੇ ਕਿਰਪਾਨਾਂ ਨਾਲ ਸ਼ਰੇਆਮ ਹੋਈ ਗੁੰਡਾਗਰਦੀ, ਇਕ ਹੋਈ ਮੌਤ ਮੰਜ਼ਰ ਦੇਖ ਕੇ ਹੋ ਜਾਵੋਗੇ ਹੈਰਾਨ

ਅਨੀਤਾ ਗਰੇਵਾਲ ਦਾ ਕਹਿਣਾ ਹੈ ਕਿ ਉਹ ਇਕ ਦੁਕਾਨ ਤੋਂ ਵੇਰਕਾ ਦਾ ਦਹੀਂ ਖਰੀਦ ਕੇ ਲਿਆਈ ਸੀ, ਜਿਸ ਨੂੰ ਖੋਲ੍ਹਣ ’ਤੇ ਦਹੀਂ ਦੇ ਡੱਬੇ ‘ਚੋਂ ਇਕ ਹਰੇ ਰੰਗ ਦਾ ਕੀੜਾ ਨਿਕਲਿਆ, ਜਿਸ ਦੀ ਸ਼ਿਕਾਇਤ ਵੇਰਕਾ ਮਿਲਕ ਪਲਾਂਟ ਦੇ ਸੇਲਜ਼ ਮੈਨੇਜਰ ਅਤੇ ਪ੍ਰੋਡਕਟ ਮੈਨੇਜਰ ਨੂੰ ਉਹ ਕਰ ਚੁੱਕੀ ਹੈ, ਜਦੋਂ ਕਿ ਵੇਰਕਾ ਦਾ ਕਹਿਣਾ ਹੈ ਕਿ ਉਹ ਇਸ ਸ਼ਿਕਾਇਤ ਦੀ ਜਾਂਚ ਲਈ ਟੀਮ ਭੇਜਣਗੇ। ਅਨੀਤਾ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਦੱਸਣ ’ਤੇ ਮਹਿਕਮੇ ਦੇ ਮੁਲਾਜ਼ਮਾਂ ਦੇ ਹੱਥ-ਪੈਰ ਵੀ ਫੁੱਲ ਗਏ ਅਤੇ ਦਹੀਂ ਦੇ ਅੰਦਰ ਇਸ ਤਰ੍ਹਾਂ ਕੀੜਾ ਹੋਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਅਨੀਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਹਤ ਮਹਿਕਮੇ ਦੀ ਟੀਮ ਵੱਲੋਂ ਵੇਰਕਾ ‘ਚ ਬਣਨ ਵਾਲੇ ਉਤਪਾਦਾਂ ਦੀ ਜਾਂਚ ਕਰਵਾਈ ਜਾਵੇ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ