ਬਲਾਤਕਾਰ ਮਾਮਲੇ ਵਿੱਚ ਪੀੜਤਾ ਤੇ ਦਬਾਅ ਪਾਉਣ ਦੇ ਲਈ ਸੋਸ਼ਲ ਮੀਡਿਆ ਤੇ ਪਾਈ ਗਲਤ ਪੋਸਟ

Ludhiana Rape News

Ludhiana Rape News: ਬਲਾਤਕਾਰ ਦੇ ਮਾਮਲੇ ਵਿਚ ਪੀੜਤਾ ਤੇ ਦਬਾਅ ਪਾਉਣ ਲਈ ਇਕ ਨੌਜਵਾਨ ਨੇ ਪੀੜਤਾ ਦੀਆਂ ਗਲਤ ਪੋਸਟਾਂ ਬਣਾ ਕੇ ਸੋਸ਼ਲ ਮੀਡਿਆ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋ ਪੀੜਤ ਲੜਕੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਪੀੜਤ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਕਾਰਵਾਈ ਕਰਦਿਆਂ ਪੀੜਤ ਦੀ ਸ਼ਿਕਾਇਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ: ਦੋਸ਼ੀ ਨੇ ਬਲਾਤਕਾਰ ਕੇਸ ਦੀ ਸਜ਼ਾ ਤੋਂ ਬਚਣ ਲਈ ਪੀੜਤ ਨਾਲ ਕੀਤਾ ਵਿਆਹ, ਤਿੰਨ ਮਹੀਨਿਆਂ ਬਾਅਦ ਪੀੜਤ ਨੂੰ ਕੱਢਿਆ ਘਰੋਂ ਬਾਹਰ

ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕੈਲਾਸ਼ ਨਗਰ ਨੰਦਾ ਕਲੋਨੀ ਦੇ ਵਸਨੀਕ ਹੈਪੀ ਵਿਜ ਦੇ ਖਿਲਾਫ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਲੜਕੀ ਨੇ ਕਿਹਾ ਕਿ ਕੁਝ ਸਮਾਂ ਪਹਿਲਾ ਮੁਲਜ਼ਮ ਅਤੇ ਉਸਦੇ ਭਰਾ ਖ਼ਿਲਾਫ਼ ਬਲਾਤਕਾਰ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਬਾਅਦ ਵਿੱਚ ਮੁਲਜ਼ਮ ਜ਼ਮਾਨਤ ’ਤੇ ਵਾਪਸ ਆਇਆ।

ਫਿਲਹਾਲ ਇਹ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਪਰ ਮੁਲਜ਼ਮ ਨੇ ਉਸ ਨੂੰ ਬਦਨਾਮ ਕਰਨ ਅਤੇ ਉਸ ਉੱਪਰ ਦਬਾਅ ਪਾਉਣ ਲਈ ਸੋਸ਼ਲ ਮੀਡੀਆ ‘ਤੇ ਉਸ ਦੀਆਂ ਗਲਤ ਪੋਸਟਾਂ ਪੋਸਟ ਕਰਨ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਟੈਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੂੰ ਰੋਕਿਆ ਗਿਆ ਤਾਂ ਦੋਸ਼ੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਸ ਦੀ ਜਾਣਕਾਰੀ ਇਸ ਕੇਸ ਦੀ ਅਗਵਾਈ ਕਰ ਰਹੇ ਇੰਸਪੈਕਟਰ ਅਰਸ਼ਦੀਪ ਕੌਰ ਨੇ ਦੱਸਿਆ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ