Ludhiana Crime News: ਲੁਧਿਆਣਾ ਦੇ ਮੁੰਡੀਆਂ ਕਲਾਂ ਇਲਾਕੇ ਵਿੱਚ ਚਾਚੇ ਨੇ ਆਪਣੇ 2 ਭਤੀਜਿਆਂ ਨੂੰ ਬੇਰਹਿਮੀ ਨਾਲ ਕੁੱਟਿਆ, ਵਾਰਦਾਤ CCTV ਵਿੱਚ ਕੈਦ

uncle-brutally-beats-his-2-nephews-in-mundian-kalan

Ludhiana Crime News: ਚੌਂਕੀ ਮੁੰਡੀਆਂ ਕਲਾਂ ਅਧੀਨ ਆਉਂਦੇ ਪਿੰਡ ਮੂੰਡੀਆਂ ਖੁਰਦ ਵਿਖੇ ਇਕ ਬੇਰਹਿਮ ਚਾਚੇ ਵੱਲੋਂ ਜਾਨਵਾਰਾਂ ਵਾਂਗ ਆਪਣੇ 2 ਭਤੀਜੀਆਂ ਅਤੇ ਦੋਹਤੀ ਦੀ ਗਲੀ ’ਚ ਘੜੀਸ-ਘੜੀਸ ਕੇ ਕੁੱਟਮਾਰ ਕੀਤੀ ਗਈ, ਜਿਸ ਦੀ ਵੀਡਿਓ ਦੇਖਣ ਤੋਂ ਬਾਅਦ ਵੀ ਅਜੇ ਤੱਕ ਕੋਈ ਪੁਲਸ ਕਾਰਵਾਈ ਸਾਹਮਣੇ ਨਹੀਂ ਆਈ ਹੈ।ਹਾਲਾਂਕਿ ਪੀੜਤਾ ਵੱਲੋਂ ਚੌਂਕੀ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਪਰ ਆਪਸੀ ਸਮਝੌਤੇ ਦੇ ਇੰਤਜ਼ਾਰ ’ਚ ਅਜੇ ਤੱਕ ਕੋਈ ਪੁਲਸ ਕਾਰਵਾਈ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: Ludhiana Crime News: ਬੀਤੀ ਰਾਤ ਲੁਧਿਆਣਾ ਵਿੱਚ ਵਾਪਰੀ ਵੱਡੀ ਵਾਰਦਾਤ, ਤਲਵਾਰਾਂ ਨਾਲ ਕੀਤਾ SHO ਤੇ ਹਮਲਾ

ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਹਰਭਜਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਸਵੀਰ ਕੌਰ ਪਤਨੀ ਸੁਖਬੀਰ ਸਿੰਘ ਵਾਸੀ ਮੁੰਡੀਆਂ ਖੁਰਦ, ਲੁਧਿਆਣਾ ਨੇ ਆਪਣੇ ਚਾਚੇ ਬਲਜੀਤ ਸਿੰਘ ਖਿਲਾਫ਼ ਕੁੱਟਮਾਰ ਅਤੇ ਹੋਰ ਦੋਸ਼ਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ।ਇਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਨੂੰ ਦਿੱਤੀ ਗਈ ਹੈ ਪਰ ਸ਼ੁੱਕਰਵਾਰ ਨੂੰ ਪੰਚਾਇਤੀ ਫ਼ੈਸਲੇ ਦੀ ਗੱਲ ਕਹਿ ਕੇ ਸਮਾਂ ਲਿਆ ਗਿਆ ਹੈ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ