ਲੁਧਿਆਣਾ: ਟਰੱਕ ਨੇ ਮਾਰੀ ਟੱਕਰ, ਹਾਦਸੇ ਵਿੱਚ ਬੇਟੇ ਨੂੰ ਮਿਲਕੇ ਪਰਤ ਰਹੇ ਬਾਈਕ ਸਵਾਰ ਜੋੜੇ ਦੀ ਮੌਤ

Truck hits Couple Died in a Road Accident in Ludhiana

ਪੰਜਾਬ ਦੇ ਲੁਧਿਆਣਾ ਵਿਖੇ ਇਕ ਟਰੱਕ ਨੇ ਬਾਈਕ ਸਵਾਰ ਜੋੜੇ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜ਼ਖਮੀ ਪਤੀ ਅਤੇ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ ਸ਼ੇਰਪੁਰ ਚੌਕ ਵਿਖੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਉਡ ਗਈ ਅਤੇ ਦੋਵੇਂ ਬਾਈਕ ਸਵਾਰ ਦੂਰ ਜਾਕੇ ਡਿੱਗ ਗਏ। ਜੋੜੇ ਦੀ ਪਛਾਣ ਮੇਹਰ ਸਿੰਘ ਅਤੇ ਉਸਦੀ ਪਤਨੀ ਸਰਵਜੀਤ ਕੌਰ ਵਜੋਂ ਹੋਈ ਹੈ, ਜੋ ਰਾਹੋ ਰੋਡ ‘ਤੇ ਪਿੰਡ ਹਵਾਸ ਦੇ ਵਸਨੀਕ ਹਨ। ਦੋਵੇਂ ਖੰਨਾ ਨੇੜੇ ਪਿੰਡ ਬੀਜਾ ਵਿਖੇ ਆਪਣੇ ਲੜਕੇ ਨੂੰ ਮਿਲਣ ਤੋਂ ਬਾਅਦ ਘਰ ਪਰਤ ਰਹੇ ਸਨ। ਫਿਲਹਾਲ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ