Ludhiana Firing News: ਕਾਰ ਸਵਾਰਾਂ ਨੇ ਐਕਟਿਵਾ ‘ਤੇ ਜਾ ਰਹੇ ਦੋ ਲੋਕਾਂ’ ਤੇ ਗੋਲੀਆਂ ਚਲਾਈਆਂ, ਘਟਨਾ ਸੀਸੀਟੀਵੀ ‘ਚ ਕੈਦ

tibba-firing-viral-news-in-ludhiana
Ludhiana Firing News: ਲੁਧਿਆਣਾ ਦੇ ਥਾਣਾ ਟਿੱਬਾ ਦੇ ਅਧੀਨ ਪੈਂਦੇ ਜਗੀਰਪੁਰ ਖੇਤਰ ਨੇੜੇ ਮੇਹਰਬਾਨ ਚੁੰਗੀ ਨੇੜੇ ਕਾਰ ਸਵਾਰਾਂ ਨੇ ਐਕਟਿਵਾ ‘ਤੇ ਜਾ ਰਹੇ ਦੋ ਵਿਅਕਤੀਆਂ’ ਤੇ ਫਾਇਰਿੰਗ ਕਰ ਦਿੱਤੀ, ਐਕਟਿਵਾ ਸਵਾਰ ਇਸ ਫਾਇਰਿੰਗ ਤੋਂ ਵਾਲ-ਵਾਲ ਬਚੇ, ਪਰ ਇੱਕ ਘਰ ਵਿਚ ਬੈਠੀ ਔਰਤ ਦੀ ਲੱਤ’ ਤੇ ਉਸੇ ਹੀ ਗੋਲੀ ਲੱਗਣ ਕਾਰਨ ਔਰਤ ਜ਼ਖਮੀ ਹੋ ਗਈ ਸੀ, ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ |

ਇਹ ਵੀ ਪੜ੍ਹੋ: Ludhiana Rape News: ਅਮਰੂਦ ਤੋੜਨ ਦੇ ਬਹਾਨੇ 10 ਸਾਲਾਂ ਬੱਚੀ ਨਾਲ ਕੀਤੀ ਜ਼ਬਰ ਜਨਾਹ ਕਰਨ ਦੀ ਕੋਸਿਸ

ਮੌਕੇ ਤੇ ਪਹੁੰਚ ਕੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਪੁਰਾਣੀ ਦੁਸ਼ਮਣੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਤੋਂ ਪਹਿਲਾਂ ਵੀ ਦੋਵੇਂ ਧੜੇ ਆਹਮੋ-ਸਾਹਮਣੇ ਹੋ ਚੁੱਕੇ ਹਨ, ਇਸ ਮਾਮਲੇ ਦੀ ਜੜ੍ਹ ਤੱਕ ਪਹੁੰਚਣ ਦੇ ਲਈ ਲੁਧਿਆਣਾ ਪੁਲਿਸ ਖੇਤਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਪੂਰੀ ਤਰਾਂ ਚੈੱਕ ਕਰਨ ਵਿਚ ਲੱਗੀ ਹੋਈ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ