Ludhiana Crime News: ਕੁਹਾੜੇ ਦੇ ਡੇਅਰੀ ਫਾਰਮ ‘ਚੋਂ 7 ਗਊਆਂ ਚੋਰੀ

seven-cows-stolen-from-dairy-farm-kohara
Ludhiana Crime News: ਕੂੰਮ ਕਲਾਂ ਅਧੀਨ ਪੈਂਦੇ ਪਿੰਡ ਚੱਕ ਸਰਵਣ ਨਾਥ ਦੇ ਡੇਅਰੀ ਫਾਰਮ ਵਿਚੋਂ ਚੋਰ ਫਾਰਮ ਵਿਚ ਬੰਨੀਆਂ ਸੱਤ ਗਊਆਂ ਚੋਰੀ ਕਰ ਕੇ ਫਰਾਰ ਹੋ ਗਏ। ਫਾਰਮ ਮਾਲਕ ਸੁੱਖਕਮਲ ਨੇ ਦੱਸਿਆ ਕਿ ਉਹਨਾਂ ਦੀਆਂ ਸੱਤ ਗਊਆਂ ਐੱਚ. ਐੱਫ. ਨਸਲ ਦੀਆਂ ਸਨ ਜਿਨ੍ਹਾਂ ਦੀ ਕੀਮਤ ਲਗਭਗ ਸੱਤ ਲੱਖ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਫਾਰਮ ਵਿਚੋਂ ਆਪਣੇ ਘਰ ਗਏ।

ਇਹ ਵੀ ਪੜ੍ਹੋ: Ludhiana Robbery News: ਲੁਧਿਆਣਾ ਦੇ ਵਿੱਚ ਲੁੱਟ ਦੀ ਸਭ ਤੋਂ ਵੱਡੀ ਵਾਰਦਾਤ, 30 ਕਿਲੋ ਸੋਨਾ ਲੈ ਕੇ ਹੋਏ ਫ਼ਰਾਰ

ਪਰ ਜਦੋਂ ਦੂਜੀ ਸਵੇਰ ਫਾਰਮ ਆਏ ਤਾਂ ਦੇਖਿਆ ਕਿ ਫਾਰਮ ਵਿੱਚੋਂ ਸੱਤ ਗਊਆਂ ਗਾਇਬ ਸਨ ਅਤੇ ਨੌਕਰ ਸੁੱਤਾ ਪਿਆ ਸੀ ਜ਼ਹਿਰੀਲੀ ਦਵਾਈ ਦਾ ਛਿੜਕਾ ਕੀਤਾ ਸੁੱਤਾ ਪਿਆ ਸੀ ਜਿਸ ਤੋਂ ਸ਼ੱਕ ਪੈ ਰਿਹਾ ਸੀ ਕਿ ਚੋਰਾਂ ਦੇ ਵੱਲੋਂ ਜ਼ਹਿਰੀਲੀ ਦਵਾਈ ਦਾ ਛਿੜਕਾਅ ਲਿਟਾ ਗਿਆ ਹੋਵੇ। ਚੋਰੀ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਸਾਰ ਕਟਾਣੀ ਕਲਾਂ ਚੌਕੀ ਤੋਂ ਸਾਹਿਬ ਕੁਮਾਰ ਏ ਐੱਸ ਆਈ. ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜ ਗਏ। ਪੁਲਿਸ ਦੇ ਵੱਲੋਂ ਆਸ-ਪਾਸ ਲੱਗੇ ਕੈਮਰਿਆਂ ਦੀਆਂ ਫੁਟੇਜ ਖੰਘਾਲ ਕੇ ਚੋਰਾਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ