Ludhiana Firing News: ਸ਼ਰਾਬ ਦੇ ਨਸ਼ੇ ਵਿੱਚ ਆ ਕੇ ਛੋਟੇ ਭਰਾ ਤੇ ਚਲਾਈਆਂ ਗੋਲੀਆਂ

samana-alcohol-younger-brother-shot

Ludhiana Firing News: ਘਰੇਲੂ ਝਗੜੇ ਕਾਰਨ ਪਿੰਡ ਤਲਵੰਡੀ ‘ਚ ਇਕ ਵੱਡੇ ਭਰਾ ਵੱਲੋਂ ਸ਼ਰਾਬ ਦੇ ਨਸ਼ੇ ‘ਚ ਛੋਟੇ ਭਰਾ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਂਹ ‘ਤੇ ਗੋਲੀ ਲੱਗਣ ਕਾਰਨ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਪੁਲਸ ਦੇ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਮਨਦੀਪ ਸਿੰਘ (35) ਪੁੱਤਰ ਗੁਰਮੀਤ ਸਿੰਘ ਨਿਵਾਸੀ ਪਿੰਡ ਤਲਵੰਡੀ ਮਲਿਕ ਵਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਡਰਾਈਵਰੀ ਦਾ ਧੰਦਾ ਕਰਦੇ ਉਹ ਦੋਵੇਂ ਭਰਾ ਪਿੰਡ ਦੇ ਖੇਤਾਂ ‘ਚ ਬਣਾਏ ਇਕ ਹੀ ਮਕਾਨ ‘ਚ ਰਹਿੰਦੇ ਹਨ।

ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਇਕ ਦਿਨ ਵਿੱਚ ਹੋਈਆਂ 3 ਮੌਤਾਂ

ਬੀਤੀ 20 ਜੂਨ ਦੀ ਰਾਤ ਨੂੰ ਉਸ ਦੇ ਵੱਡੇ ਭਰਾ ਜਗਦੀਪ ਸਿੰਘ ਨੇ ਸ਼ਰਾਬੀ ਹਾਲਤ ‘ਚ ਆ ਕੇ ਉਸ ਨਾਲ ਗਾਲੀ-ਗਲੋਚ ਅਤੇ ਹੱਥੋਪਾਈ ਕੀਤੀ। ਆਪਣੇ ਬੈੱਡ ‘ਚੋਂ ਦੇਸੀ ਕੱਟਾ/ਪਿਸਤੌਲ ਕੱਢ ਕੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਧਮਕੀਆਂ ਦਿੰਦੇ ਹੋਏ ਉਸ ‘ਤੇ ਗੋਲੀ ਚੱਲਾ ਦਿੱਤੀ, ਜੋ ਉਸ ਦੀ ਬਾਂਹ ‘ਤੇ ਲੱਗੀ। ਜ਼ਖਮੀ ਮਨਦੀਪ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹੱਤਿਆ ਦੀ ਕੋਸ਼ਿਸ਼ ਅਤੇ ਆਰਮ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਫਰਾਰ ਜਗਦੀਪ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਜਲਦ ਹੀ ਹਿਰਾਸਤ ‘ਚ ਲੈ ਲਿਆ ਜਾਵੇਗਾ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ