Ludhiana Robbery News: ਪੈਸੇ ਟ੍ਰਾਂਸਫਰ ਕਰਨ ਵਾਲੇ ਕਰਮਚਾਰੀ ਤੋਂ ਦਿਨ-ਦਿਹਾੜੇ ਲੁੱਟੇ 20 ਹਜ਼ਾਰ ਰੁਪਏ

robbery-in-mundian-kalan-ludhiana

Ludhiana Robbery News: 3 ਅਣਪਛਾਤੇ ਲੁਟੇਰਿਆਂ ਨੇ ਇੱਕ ਪੈਸੇ ਟ੍ਰਾਂਸਫਰ ਅਤੇ ਮੋਬਾਈਲ ਰਿਪੇਅਰ ਕਰਨ ਵਾਲੇ ਕਰਮਚਾਰੀ ਨੂੰ ਪਿਸਤੌਲ ਦਿਖਾ ਕੇ ਲੁੱਟ ਲਿਆ। ਸੂਚਨਾ ਮਿਲਣ ‘ਤੇ ਥਾਣਾ ਸਦਰ ਦੀ ਪੁਲਿਸ ਨੇ ਦੁਕਾਨਦਾਰ ਦੇ ਬਿਆਨਾਂ’ ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਅਭਿਸ਼ੇਕ ਚੰਦ ਪੁੱਤਰ ਦਿਨੇਸ਼ ਚੰਦ ਨਿਵਾਸੀ 33 ਫੁੱਟਾ ਰੋਡ ਮੁੰਡੀਆ ਕਲਾਂ ਨੇ ਦੱਸਿਆ ਕਿ ਉਸ ਦੀ ਕੋਹਾਡਾ-ਲੱਖੋਵਾਲ ਰੋਡ ‘ਤੇ ਇਕ ਦੁਕਾਨ ਹੈ।

3ਇਹ ਵੀ ਪੜ੍ਹੋ: Ludhiana Suicide News: ਮਾਨਸਿਕ ਤੌਰ ਤੇ ਪਰੇਸ਼ਾਨ B.COM ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਜਿੱਥੇ ਉਹ ਮੋਬਾਈਲ ਰਿਪੇਅਰ ਅਤੇ ਪੈਸੇ ਟ੍ਰਾਂਸਫਰ ਦਾ ਕੰਮ ਕਰਦਾ ਹੈ। ਬੀਤੀ 20 ਫਰਵਰੀ, ਸ਼ਾਮ 5 ਵਜੇ, ਜਦੋਂ ਉਹ ਦੁਕਾਨ ‘ਤੇ ਸੀ, ਇਸ ਦੌਰਾਨ ਤਿੰਨ ਮੋਟਰਸਾਈਕਲ ਸਵਾਰ ਆਏ ਅਤੇ ਦੁਕਾਨ ਦੇ ਸਾਮ੍ਹਣੇ ਰੁਕ ਗਏ। ਇਨ੍ਹਾਂ ਵਿਚੋਂ 2 ਦੁਕਾਨ ਦੇ ਅੰਦਰ ਆਏ ਅਤੇ ਪਿਸਤੌਲ ਵਰਗੀ ਇਕ ਚੀਜ਼ ਦਿਖਾਉਂਦੇ ਹੋਏ ਨਕਦੀ ਅਤੇ ਹੋਰ ਕੀਮਤੀ ਸਮਾਨ ਦੇਣ ਲਈ ਕਿਹਾ। ਇਸ ‘ਤੇ ਲੁਟੇਰੇ ਉਸ ਨੂੰ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ