Robbery News Ludhiana: ਗੈਸ ਏਜੰਸੀ ਦੇ ਮਾਲਕ ਨੂੰ ਬੰਧਕ ਬਣਾ ਕੇ ਲੁੱਟੇ ਡੇਢ ਲੱਖ ਰੁਪਏ

robbery-avtar-gas-agency-ludhiana

Robbery News Ludhiana: ਸਮਰਾਲਾ ਚੌਕ ਸਥਿਤ ਅਵਤਾਰ ਗੈਸ ਸਰਵਿਸ ਦਫ਼ਤਰ ਵਿੱਚ 4 ਹਥਿਆਰਬੰਦ ਲੁਟੇਰੇ ਹਥਿਆਰਾਂ ਦੇ ਜ਼ੋਰ ‘ਤੇ ਗੈਸ ਏਜੰਸੀ ਦੇ ਮਾਲਿਕ ਏਜੰਸੀ ਗੌਰਵ ਹਾਂਡਾ ਅਤੇ ਗੈਸ ਏਜੰਸੀ ਦੇ 2 ਹੋਰ ਵਰਕਰਾਂ ਨੂੰ ਬੰਧਕ ਬਣਾ ਕੇ ਡੇਢ ਲੱਖ ਰੁਪਏ ਦੀ ਨਕਦੀ, ਸੋਨੇ ਦੀ ਚੇਨ ਅਤੇ ਅੰਗੂਠੀ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਉਕਤ ਘਟਨਾ ਨੂੰ ਸ਼ਾਮ ਕਰੀਬ 7.05 ਵਜੇ ਅੰਜਾਮ ਦਿੱਤਾ। ਏਜੰਸੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: NRC Issue: ਪੰਜਾਬ ਵਿਧਾਨ ਸਭਾ NRC ਦਾ ਮੁੱਦਾ ਅਕਾਲੀਆਂ ਲਈ ਬਣੇਗਾ ਸੰਕਟ, ਬਾਈਕਾਟ ਦੇ ਆਸਾਰ

ਹਥਿਆਰਬੰਦ ਲੁਟੇਰਿਆਂ ਨੇ ਏਜੰਸੀ ਦੇ ਦਫ਼ਤਰ ਵਿੱਚ ਦਾਖਲ ਹੁੰਦੇ ਹੀ ਪਿਸਤੌਲ ਅਤੇ ਦਾਤ ਦੇ ਜੋਰ ਤੇ ਨਕਦੀ ਦੀ ਮੰਗ ਕੀਤੀ ਅਤੇ ਗੈਸ ਏਜੰਸੀ ਦੇ ਮਾਲਿਕ ਅਤੇ ਕਰਮਚਾਰੀਆਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਜਦੋਂ ਏਜੰਸੀ ਦੇ ਮਾਲਕ ਨੇ ਕਿਹਾ ਕਿ ਦਫਤਰ ਵਿਚ ਕੋਈ ਨਕਦੀ ਨਹੀਂ ਹੈ ਤਾਂ ਲੁਟੇਰਿਆਂ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਜੇਬ ਵਿਚ ਪਾਇਆ ਡੇਢ ਲੱਖ ਕੈਸ਼ ਅਤੇ ਪਾਇਆ ਹੋਇਆ ਸੋਨਾ ਲੁੱਟ ਕੇ ਫਰਾਰ ਹੋ ਗਏ। ਇਸ ਸਮੇਂ ਦੌਰਾਨ ਲੁਟੇਰਿਆਂ ਨੇ ਦਫ਼ਤਰ ਵਿਚ ਲੱਗੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਨੂੰ ਕੱਟ ਦਿੱਤਾ।

ਲੁਟੇਰਿਆਂ ਦੇ ਫਰਾਰ ਹੋਣ ਤੋਂ ਬਾਅਦ ਕਿਸੇ ਤਰ੍ਹਾਂ ਏਜੰਸੀ ਮਾਲਕ ਗੌਰਵ ਹਾਂਡਾ ਅਤੇ ਕਰਮਚਾਰੀ ਸੁਖਰੀਵ ਅਤੇ ਸੁਭਾਸ਼ ਨੇ ਆਪਣੇ ਆਪ ਨੂੰ ਆਜ਼ਾਦ ਕਰ ਕਰਕੇ ਪੁਲਿਸ ਨੂੰ ਇਸ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ। ਸੀਆਈਏ ਥਾਣਾ ਮੋਤੀ ਨਗਰ, ਕ੍ਰਾਈਮ ਬ੍ਰਾਂਚ ਅਤੇ ਫੋਰੈਂਸਿਕ ਲੈਬ ਪੁਲਿਸ ਦੇ ਅਧਿਕਾਰੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪਹੁੰਚ ਗਏ ਅਤੇ ਏਜੰਸੀ ਮਾਲਕ ਦੇ ਬਿਆਨਾਂ’ ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ