ਲੁਧਿਆਣਾ: ਸਕੂਟਰ ਚਾਲਕ ਦੇ ਟੱਕਰ ਮਾਰਨ ਕਾਰਨ ਇੱਕ ਨੌਜਵਾਨ ਦੀ ਮੌਤ

road-accident-in-ludhiana

ਖ਼ਬਰ ਲੁਧਿਆਣਾ ਦੇ ਕੋਹਾੜਾ ਚੌਂਕ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਨੌਜਵਾਨ ਜੋ ਆਪਣੇ ਮਾਮੇ ਨਾਲ ਕੁਝ ਘਰੇਲੂ ਸਮਾਨ ਲੈਣ ਲਈ ਕੋਹਾੜਾ ਚੌਕ ਗਿਆ ਸੀ, ਨੂੰ ਸਕੂਟਰ ਚਾਲਕ ਵੱਲੋਂ ਕਥਿਤ ਲਾਪ੍ਰਵਾਹੀ ਨਾਲ ਟੱਕਰ ਮਾਰਨ ਤੋਂ ਬਾਅਦ ਮੌਤ ਹੋ ਗਈ ਹੈ। ਮਿਰਤਕ ਦੀ ਪਛਾਣ ਅਰਵਿੰਦ ਕੁਮਾਰ ਪਿਆਰੇ ਮੋਹਨ ਨਿਵਾਸੀ ਭਵਾਨੀਗੜ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Ludhiana News: ਲਾਪਰਵਾਹੀ ਵਰਤਣ ਦੇ ਕਾਰਨ ਟਰਾਲੇ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ

ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਵਿਮਸ ਕੁਮਾਰ ਸਿੰਘਾ ਪੁੱਤਰ ਸਦਗੁਰੀ ਲਾਲ ਸਿੰਘਾ ਵਾਸੀ ਜੰਡਿਆਲੀ ਨੇ ਦੱਸਿਆ ਕਿ ਇੱਕ ਸਕੂਟਰ ਸਵਾਰ ਨੇ ਉਸ ਦੇ ਭਤੀਜੇ ਅਰਵਿੰਦ ਕੁਮਾਰ ਪਿਆਰੇ ਮੋਹਨ ਨਿਵਾਸੀ ਭਵਾਨੀਗੜ ਨੂੰ ਕੋਹਾੜਾ ਚੌਕ ਵਿੱਚ ਟੱਕਰ ਮਾਰ ਦਿੱਤੀ, ਜਿਸ ਨਾਲ ਸਕੂਟਰ ਚਾਲਕ ਅਤੇ ਅਰਵਿੰਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਦੋਂ ਉਹ ਆਪਣੇ ਨਾਲ ਹਸਪਤਾਲ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਅਰਵਿੰਦ ਦੀ ਮੌਤ ਹੋ ਗਈ। ਥਾਣਾ ਕੂਮਕਲਾਂ ਦੀ ਪੁਲਿਸ ਨੇ ਸਕੂਟਰ ਚਾਲਕ ਜਤਿੰਦਰ ਸਿੰਘ ਨਿਵਾਸੀ ਹੀਰਨ, ਚੰਡੀਗੜ੍ਹ ਰੋਡ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।

Ludhiana News Headline ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ