ਵਿਆਹ ਕਰਵਾਉਣ ਦਾ ਬਹਾਨਾ ਬਣਾ ਕੇ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸੰਬੰਧ, ਕੇਸ ਦਰਜ

 

 

rape-with-8th-class-girl-in-ludhiana

Ludhiana Rape News: 8 ਵੀਂ ਜਮਾਤ ਦੀ ਵਿਦਿਆਰਥਣ ਨੂੰ ਪਹਿਲਾਂ 20 ਸਾਲਾ ਇਕ ਨੌਜਵਾਨ ਨੇ ਫੋਨ ਕਰਕੇ ਘਰ ਤੋਂ ਬਾਹਰ ਬੁਲਾਇਆ, ਜਿਸ ਤੋਂ ਬਾਅਦ ਉਸ ਨੂੰ ਆਪਣੇ ਮੋਟਰਸਾਇਕਲ ‘ਤੇ ਬਿਠਾ ਕੇ ਘਰ ਲੈ ਗਿਆ, ਜਿਥੇ ਉਹ ਦੋਸ਼ੀ ਕਥਿਤ ਤੌਰ’ ਤੇ 7 ਦਿਨਾਂ ਤੱਕ ਇਕ ਬੰਦ ਕਮਰੇ ਦੇ ਵਿੱਚ ਉਸ 8ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਕਿਸੇ ਤਰ੍ਹਾਂ ਨਾਬਾਲਿਗ ਉਸ ਦੇ ਘਰੋਂ ਭੱਜ ਗਈ ਅਤੇ ਉਸ ਨੇ ਸਾਰੀ ਕਹਾਣੀ ਮਾਂ ਨੂੰ ਦੱਸੀ।

ਇਹ ਵੀ ਪੜ੍ਹੋ: ਲੋਕਾਂ ਦੀ ਜਾਨ ਲੈਣ ਵਾਲੀ ਚਾਇਨਾ ਡੋਰ ਨੂੰ ਵੇਚਣ ਲਈ ਲਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦਾ ਸਹਾਰਾ

ਜਿਸ ਤੋਂ ਬਾਅਦ ਪੁਲਿਸ ਨੇ ਗਿਆਸਪੁਰਾ ਨਿਵਾਸੀ ਬਬਲੂ ਖਿਲਾਫ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਥਾਣਾ ਨੰਬਰ. 5 ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋਸ਼ੀ ਕਪੜੇ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਐਚ.ਐਚ.ਓ. ਐਸ.ਆਈ. ਰੇਚਾ ਸ਼ਰਮਾ ਦੇ ਅਨੁਸਾਰ, ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ 8 ਵੀਂ ਜਮਾਤ ਦੀ ਵਿਦਿਆਰਥਣ ਹੈ। 28 ਦਸੰਬਰ ਨੂੰ ਸਵੇਰੇ 11 ਵਜੇ ਮੁਲਜ਼ਮ ਨੇ ਧੀ ਨੂੰ ਫੋਨ ਕਰਕੇ ਬੁਲਾਇਆ ਅਤੇ ਉਸ ਨੂੰ ਸਰਾਭਾ ਨਗਰ ਸਥਿਤ ਘਰ ਤੋਂ ਬਾਹਰ ਆਉਣ ਲਈ ਕਿਹਾ, ਜਿਸ ਤੋਂ ਬਾਅਦ ਉਹ ਉਸ ਨੂੰ ਮੋਟਰਸਾਇਕਲ ’ਤੇ ਬਿਠਾ ਕੇ ਲੈ ਗਿਆ।

ਉਦੋਂ ਤੋਂ ਹੀ ਉਸਦਾ ਪਰਿਵਾਰ ਉਸ ਨੂੰ ਲੱਭਦਾ ਰਿਹਾ ਪਰ ਉਸ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਸੋਮਵਾਰ ਨੂੰ ਜਦੋ ਪੀੜਤ ਲੜਕੀ ਘਰ ਪਹੁੰਚੀ ਤਾ ਉਸਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ। ਪੀੜਤ ਲੜਕੀ ਅਨੁਸਾਰ ਮੁਲਜ਼ਮ ਉਸ ਨੂੰ ਵਿਆਹ ਕਰਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਅਤੇ 7 ਦਿਨਾਂ ਤੱਕ ਕਮਰੇ ਵਿਚ ਉਸ ਨਾਲ ਬਲਾਤਕਾਰ ਕੀਤਾ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ