Ludhiana News: ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਹੈ ਰੱਖੜੀ ਦਾ ਤਿਉਹਾਰ

rakshabandhan-love-relationship-of-siblings
Ludhiana News: ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪਿਆਰ ਅਤੇ ਰਿਸ਼ਤੇ ਦਾ ਪ੍ਰਤੀਕ ਹੈ, ਜੋ ਸਮਾਜਿਕ ਸੁਆਰਥਾਂ ਤੋਂ ਕਿਤੇ ਉਪਰ ਹੈ। ਅਜਿਹਾ ਪਿਆਰ ਅਤੇ ਵਿਸ਼ਵਾਸ ਭੈਣਾਂ ਅਤੇ ਭਰਾ ਆਪਸ ਵਿੱਚ ਬਖ਼ੂਬੀ ਨਿਭਾ ਰਹੇ ਹਨ। ਭਾਰਤ ਹੀ ਇੱਕ ਅਜਿਹਾ ਦੇਸ਼ ਹੈ, ਜਿਥੇ ਹਰ ਧਰਮ ਸੰਸਕ੍ਰਿਤੀ ਅਤੇ ਜਾਤੀ ਦੇ ਲੋਕ ਰਿਸ਼ਤਿਆਂ ਪ੍ਰਤੀ ਬੇਹੱਦ ਸੰਜੀਦਾ ਤੇ ਸੰਵੇਦਨਸ਼ੀਲ ਹੁੰਦੇ ਹਨ। ਇੱਥੇ ਪਰਿਵਾਰ ਇੱਕ ਅਜਿਹੀ ਸਮਾਜਕ ਇਕਾਈ ਹੈ, ਜਿਸ ਵਿਚ ਬੱਚਿਆਂ ਨੂੰ ਬਚਪਨ ਤੋਂ ਹੀ ਨੈਤਿਕ ਕਦਰਾਂ ਕੀਮਤਾਂ ਦੇ ਨਾਲ-ਨਾਲ ਵੱਖ-ਵੱਖ ਰਿਸ਼ਤਿਆਂ ਨੂੰ ਨਿਭਾਉਣ ਦੀ ਕਲਾ ਸਿਖਾਈ ਜਾਂਦੀ ਹੈ। ਭੈਣ ਭਰਾ ਦਾ ਰਿਸ਼ਤਾ ਅਜਿਹਾ ਹੀ ਨਿਵੇਕਲਾ ਅਤੇ ਪਵਿੱਤਰ ਰਿਸ਼ਤਾ ਹੈ ਜੋ ਪਿਆਰ ਵਿਸ਼ਵਾਸ ਅਤੇ ਜ਼ਿੰਮੇਦਾਰੀ ਨੂੰ ਪ੍ਰਗਟ ਕਰਦਾ ਹੈ।

ਇਹ ਵੀ ਪੜ੍ਹੋ: Ludhiana Eid News: ਲੁਧਿਆਣਾ ਦੀ ਜਾਮਾ ਮਸਜਿਦ ਲੱਗੀਆਂ ਰੌਣਕਾਂ, ਮਾਸਕ ਪਾ ਕੇ ਅਦਾ ਕੀਤੀ ਨਮਾਜ਼

ਰੱਖੜੀ ਦਾ ਤਿਉਹਾਰ ਵਿਸ਼ੇਸ਼ ਰੂਪ ਵਿੱਚ ਭੈਣ-ਭਰਾ ਦੀ ਪਿਆਰ ਭਰੀ ਸਾਂਝ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਾਵਣ ਦੇ ਮਹੀਨੇ ਦੀ ਪੁੰਨਿਆ ਜਾਂ ਪੂਰਨਮਾਸ਼ੀ ਨੂੰ ਲੱਗਭਗ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਭੈਣਾਂ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਇਸ ਤਰ੍ਹਾਂ ਰੱਖੜੀ ਦੇ ਰੰਗ-ਬਿਰੰਗੇ ਧਾਗੇ ਭੈਣ ਭਰਾ ਦੇ ਰਿਸ਼ਤੇ ਨੂੰ ਹੋਰ ਵੀ ਸੁਹੱਪਣ ਨਾਲ ਭਰ ਦਿੰਦੇ ਹਨ।

ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਪਰਿਵਾਰ ਦੇ ਮਹੱਤਵ ਨੂੰ ਸਮਝੀਏ। ਭੈਣ ਭਰਾ ਦੇ ਰਿਸ਼ਤੇ ਦੀ ਗਰਿਮਾ ਦਾ ਮਾਣ ਰੱਖੀਏ। ਭੈਣਾਂ-ਭਰਾਵਾਂ ਲਈ ਰਖੜੀ ਦਾ ਤਿਉਹਾਰ ਮੁੜ ਉਹੀ ਭਾਵਨਾਤਮਕ ਸਾਂਝ ਲੈ ਕੇ ਆਵੇ ਅਤੇ ਉਨ੍ਹਾਂ ਦੇ ਆਪਸੀ ਪਿਆਰ ਅਤੇ ਸਨਮਾਨ ਵਿੱਚ ਹਰ ਪਲ ਵਾਧਾ ਹੋਵੇ। ਇਸ ਕਾਮਨਾ ਨਾਲ ਮੈਂ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਅਤੇ ਆਸ ਕਰਦੀ ਹਾਂ ਕਿ ਅਸੀਂ ਸਵਾਰਥ ਤੋਂ ਉੱਪਰ ਉੱਠ ਕੇ ਕੁਰਬਾਨੀ ਕਰਨ ਯੋਗ ਬਣਾਂਗੇ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਸੰਭਾਲਣ ਯੋਗ ਬਣਾਂਗੇ। ਖੁਸ਼ੀ ਖੁਸ਼ੀ ਸੱਭ ਨੂੰ ਰਾਖੀ ਮੁਬਾਰਕ!!

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ