Ludhiana Protest News: NRC ਤੇ CAA ਖਿਲਾਫ ਦੂਜੇ ਦਿਨ ਵੀ ਜਾਰੀ ਰਿਹਾ ‘ਪੱਕਾ ਧਰਨਾ’, ਭਾਰੀ ਗਿਣਤੀ ਵਿੱਚ ਔਰਤਾਂ ਨੇ ਲਿਆ ਹਿੱਸਾ

protest-against-caa-and-nrc-in-ludhiana-punjab

Ludhiana Protest News: ‘ਨਾਗਰਿਕਤਾ ਸੋਧ ਐਕਟ’ ਖਿਲਾਫ ਸ਼ਾਹੀਨ ਬਾਗ ਦੀ ਤਰਜ਼ ‘ਤੇ ਲੁਧਿਆਣਾ ਦੀ ਜਾਮਾ ਮਸਜਿਦ (Ludhiana Jama Masjid) ਦੇ ਵਲੋਂ ਸ਼ੁਰੂ ਕੀਤਾ ਪੱਕਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਦੇ ਦੂਜੇ ਦਿਨ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਹਿੱਸਾ ਲਿਆ। ਔਰਤਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ‘ਚ ਜਾਨ ਹੈ, ਉਸ ਇਸ ਧਰਨੇ ‘ਤੇ ਇੰਝ ਹੀ ਡਟੀਆਂ ਰਹਿਣਗੀਆਂ।

ਇਹ ਵੀ ਪੜ੍ਹੋ: Ludhiana Factory News: ਕੰਗਣਵਾਲ ‘ਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸਾੜਨ ਕੇ ਸੁਆਹ

ਪੱਕੇ ਧਰਨੇ ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ CAA ਅਤੇ NRC ਦੇ ਨਾਂ ਤੇ ਦੇਸ਼ ਨੂੰ ਵੰਡ ਰਹੀ ਹੈ, ਅਤੇ ਚਾਰਮਿਕ ਭਾਈਚਾਰੇ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਕਰਕੇ ਹੀ ਕੇਂਦਰ ਸਰਕਾਰ ਨੇ ਮੁਸਲਿਮ ਭਾਈਚਾਰੇ ਨੂੰ CAA ਅਤੇ NRC ਤੋਂ ਬਾਹਰ ਰੱਖਿਆ ਹੈ, ਜਿਸ ਦੇ ਖਿਲਾਫ ਜਦੋਂ ਤੱਕ ਸਰਕਾਰ ਕਾਨੂੰਨ ਨਹੀਂ ਬਦਲਦੀ, ਉਹ ਉਦੋਂ ਤੱਕ ਡਟੀਆਂ ਰਹਿਣਗੀਆਂ। ਦੂਜੇ ਪਾਸੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਹੈ ਕਿ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਦੇ ਧਰਨੇ ਨੂੰ ਸਮਰਥਨ ਦੇ ਰਹੇ ਹਨ ਅਤੇ ਇਨ੍ਹਾਂ ਧਰਨਿਆਂ ਨਾਲ ਸਰਕਾਰ ਸੋਚਣ ਲਈ ਮਜਬੂਰ ਹੋ ਗਈ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ