ਪਾਵਰਕਾਮ ਨੇ ਲੁਧਿਆਣਾ ਜੇਲ੍ਹ ਦੇ ਬਿਜਲੀ ਕੁਨੈਕਸ਼ਨ ਕੱਟਿਆ

powercom-cut-off-ludhiana-jails-electrical-connection

ਬਕਾਇਆ ਬਿਜਲੀ ਬਿਲ ਦੀ ਵਸੂਲੀ ਕਰਨ ਦੇ ਲਈ ਪਾਵਰਕਾਮ ਦੀ ਟੀਮ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ 2 ਬਿਜਲੀ ਕਨੈਕਸ਼ਨਾਂ ਨੂੰ ਕੱਟ ਦਿੱਤਾ ਹੈ। ਬਿਜਲੀ ਗੁਲ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਦੇ ਪਸੀਨੇ ਛੁੱਟ ਗਏ। ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਦੇ ਦੋ ਬਿਜਲੀ ਕਨੈਕਸ਼ਨਾਂ ਦਾ ਬਿਜਲੀ ਬਿਲ ਦਾ ਬਕਾਇਆ ਰਕਮ 1 ਮਾਰਚ ਤੱਕ ਦਾ 64 ਲੱਖ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ: Punjab News: 2.5 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਲੁਧਿਆਣਾ ਪੁਲਿਸ ਨੇ ਕੀਤੇ ਕਾਬੂ

ਪਾਵਰਕਾਮ ਨੇ ਜੇਲ੍ਹ ਪ੍ਰਸ਼ਾਸਨ ਨੂੰ ਪੂਰਾ ਬਿਜਲੀ ਬਿਲ ਭਰਨ ਦੇ ਲਈ ਕੁਝ ਕੁ ਦਿਨਾਂ ਦੀ ਮੁਹਲਤ ਦਿੱਤੀ ਹੈ। ਪਾਵਰਕਾਮ ਨੇ ਲੁਧਿਆਣਾ ਦੇ ਜੇਲ੍ਹ ਪ੍ਰਸ਼ਾਸਨ ਤੋਂ ਇਹ ਵਾਅਦਾ ਲਿਖਤੀ ਰੂਪ ਦੇ ਵਿੱਚ ਕਰਵਾਇਆ ਹੈ। ਇਸ ਦੌਰਾਨ ਪਾਵਰਕਾਮ ਦੇ ਬੁਲਾਰੇ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਅੱਜ ਲੁਧਿਆਣਾ ਵਿੱਚ 25 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਬਿਜਲੀ ਪੈਡਿੰਗ ਵਾਲੇ ਖਪਤਕਾਰ ਸਨ। ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ