Punjab Seed Scam: ਪੰਜਾਬ ਬੀਜ ਘੁਟਾਲੇ ਨੂੰ ਲੈ ਕੇ ਬਰਾੜ ਬੀਜ ਸਟੋਰ ਦਾ ਮਾਲਕ ਗ੍ਰਿਫਤਾਰ

owner-of-brar-seed-store-arrested-in-punjab-seed-scam

ਪੰਜਾਬ ਦੇ ਬੀਜ ਘੁਟਾਲੇ ਮਾਮਲੇ ‘ਚ ਪੰਜਾਬ ਪੁਲਿਸ ਨੇ ਬਰਾੜ ਸੀਡ ਸਟੋਰ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸੀਡ ਸਟੋਰ ਅਤੇ ਗੋਦਾਮ ਨੂੰ ਸੀਲ ਕਰ ਉਸਦਾ ਲਾਇਸੰਸ ਵੀ ਰੱਦ ਕਰ ਦਿੱਤਾ ਹੈ। ਝੋਨੇ ਦੇ ਬੀਜ ਘੁਟਾਲੇ ‘ਚ ਇਹ ਪਹਿਲੀ ਗ੍ਰਿਫਤਾਰੀ ਹੈ। ਸੀਡ ਸਟੋਰ ਦਾ ਮਾਲਕ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਕਾਕਾ ਬਰਾੜ ਤੋਂ ਪੁਛ ਗਿੱਛ ਕਰਨ ਤੋਂ ਬਾਅਦ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ।

ਇਹ ਵੀ ਪੜ੍ਹੋ: Ludhiana Weather News: ਲੁਧਿਆਣਾ ਵਿੱਚ ਲਗਾਤਾਰ ਵੱਧ ਰਹੀ ਹੈ ਗਰਮੀ, ਪਾਰਾ ਪੁੱਜਾ 43 ਤੋਂ ਪਾਰ

11 ਮਈ ਨੂੰ ਲੁਧਿਆਣਾ ਦੇ ਬਰਾੜ ਸੀਡ ਸਟੋਰ ‘ਤੇ ਛਾਪੇਮਾਰੀ ਹੋਈ ਸੀ। ਜਿਸ ਦੌਰਾਨ ਪੀਆਰ 128 ‘ਤੇ ਪੀਆਰ 129 ਬੀਜ ਬਰਾਮਦ ਹੋਏ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪ੍ਰਵਾਨਗੀ ਤੋਂ ਬਿਨਾਂ ਇਹ ਬੀਜ ਵੇਚਿਆ ਜਾ ਰਿਹਾ ਸੀ। ਕਿਸਾਨਾਂ ਕੋਲੋਂ ਵਾਧੂ ਪੈਸੇ ਵੀ ਵਸੂਲੇ ਜਾ ਰਹੇ ਸਨ। 70 ਰੁਪਏ/ਕਿੱਲੋ ਵਾਲਾ ਬੀਜ 200 ਰੁਪਏ ਕਿੱਲੋ ‘ਚ ਵੇਚਿਆ ਜਾ ਰਿਹਾ ਸੀ।

owner-of-brar-seed-store-arrested-in-punjab-seed-scam

ਖੇਤੀਬਾੜੀ ਯੂਨੀਵਰਸਿਟੀ ਨੇ ਕੱਲ੍ਹ ਇਨ੍ਹਾਂ ਬੀਜਾਂ ਦੀ ਸੈਂਪਲ ਰਿਪੋਰਟ ਸਾਂਝਾ ਕੀਤੀ ਸੀ। ਲੁਧਿਆਣਾ ਦੇ ਬਰਾੜ ਸੀਡ ਸਟੋਰ ਤੋਂ ਬਰਾਮਦ PR-128 ਤੇ PR-129 ਬੀਜ ਸੈਂਪਲ ਰਿਪੋਰਟ ‘ਚ ਫੇਲ ਹੋ ਗਏ ਸਨ। ਇਨ੍ਹਾਂ ਦੀ ਗੁਣਵੱਤਾ ਘੱਟ ਦੱਸੀ ਗਈ ਹੈ।ਇਨ੍ਹਾਂ ਇੱਕਠੇ ਕੀਤੇ ਗਏ ਸੈਂਪਲਾਂ ਵਿੱਚੋਂ ਸਿਰਫ ਇੱਕ ਸੈਂਪਲ ਦੇ ਅੱਗੇ ਪਾਸ ਲਿਖਿਆ ਹੈ। ਬਾਕੀ ਸੈਂਪਲਾਂ ਦੀ ਰਿਪੋਰਟ ਗੈਰ-ਮਿਆਰੀ ਦੱਸੀ ਗਈ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ