Ludhiana Smuggling News: ਫਲ ਵੇਚਣ ਦੀ ਆੜ ‘ਚ ਸ਼ਰਾਬ ਸਪਲਾਈ ਕਰਨ ਦਾ ਕਾਰੋਬਾਰ, ਦੋਸ਼ੀ ਗ੍ਰਿਫਤਾਰ

man-selling-illegal-liquor-on-his-fruit-shop

Ludhiana Smuggling News: ਫਲ ਵੇਚਣ ਦੀ ਆੜ ਵਿੱਚ ਸ਼ਰਾਬ ਦੇ ਕਾਰੋਬਾਰ ਦੀ ਸਪਲਾਈ ਕਰਨ ਦੇ ਦੋਸ਼ ਵਿੱਚ ਥਾਣਾ ਫੋਕਲ ਪੁਆਇੰਟ ਅਧੀਨ ਚੌਕੀ ਈਸ਼ਵਰ ਕਲੋਨੀ ਦੀ ਪੁਲਿਸ ਨੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਦੋਸ਼ੀ ਰਾਮ ਈਸ਼ਵਰ ਸਿੰਘ ਪਿੰਡ ਗੋਬਿੰਦਗੜ ਵਿੱਚ ਰਹਿੰਦਾ ਹੈ। ਉਸ ਦੇ ਕਮਰੇ ਵਿਚੋਂ ਲੱਕੜ ਦੇ ਬਕਸੇ ਵਿਹਾ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ: Ludhiana Political News: ਬਾਦਲ ਪਰਿਵਾਰ ਨੂੰ ਵੱਡਾ ਝਟਕਾ ਦੇਣ ਵਿੱਚ ਕਾਮਯਾਬ ਰਹੇ ਢੀਂਡਸਾ ਪਿਤਾ-ਪੁੱਤਰ

ਪੁਲਿਸ ਨੇ ਮੁਲਜ਼ਮ ਖਿਲਾਫ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁਹੰਮਦ ਜਮੀਲ ਨੇ ਦੱਸਿਆ ਕਿ ਚੌਕੀ ਈਸ਼ਵਰ ਨਗਰ ਦੇ ਇੰਚਾਰਜ ਸੁਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਜੋ ਫਲ ਵੇਚਣ ਵਾਲਾ ਹੈ ਅਤੇ ਫਲ ਵੇਚਣ ਦੀ ਆੜ ਵਿੱਚ ਸ਼ਰਾਬ ਵੀ ਵੇਚਦਾ ਹੈ। ਚੌਕੀ ਪੁਲਿਸ ਦੀ ਟੀਮ ਨੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਫੜ ਲਿਆ ਅਤੇ ਜਦੋਂ ਉਸਦੀ ਮੌਕੇ ਤੇ ਕਮਰੇ ਵਿੱਚ ਛਾਪਾ ਮਾਰਿਆ ਗਿਆ ਤਾਂ ਕਮਰੇ ਵਿੱਚੋਂ ਫਲ ਦੇ ਬਕਸੇ ਵਿੱਚ ਛੁਪੀਆਂ 38 ਵੱਖ ਵੱਖ ਬ੍ਰਾਂਡਾਂ ਦੀ ਨਾਜਾਇਜ਼ ਸ਼ਰਾਬ ਮਿਲੀ।

ਚੌਕੀ ਇੰਚਾਰਜ ਸੁਜੀਤ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਰਾਮ ਈਸ਼ਵਰ ਸਸਤੇ ਭਾਅ ‘ਤੇ ਬਾਹਰਲੇ ਰਾਜਾਂ ਤੋਂ ਸ਼ਰਾਬ ਲਿਆਉਂਦਾ ਸੀ ਅਤੇ ਆਪਣੇ ਏਰੀਏ ਦੇ ਵਿੱਚ ਮਹਿੰਗੇ ਭਾਅ ਦੇ ਵਿੱਚ ਵੇਚਦਾ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਧੰਦੇ ਵਿੱਚ ਹੋਰ ਕੌਣ ਸ਼ਾਮਲ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ