Ludhiana Rape News: ਵਿਆਹ ਦੇ ਝਾਂਸੇ ਵਿੱਚ ਫਸਾ ਕੇ 4 ਬੱਚਿਆਂ ਦੇ ਪਿਉ ਨੇ ਦੋਸਤ ਘਰ ਰੱਖੀ ਕੁੜੀ ਨਾਲ ਕੀਤਾ ਜ਼ਬਰ-ਜਨਾਹ

man-raped-with-girl-in-ludhiana

Ludhiana Rape News: ਜੀਵਨ ਨਗਰ ‘ਚ ਰਹਿਣ ਵਾਲੇ 4 ਬੱਚਿਆਂ ਦੇ ਪਿਤਾ ਵੱਲੋਂ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਕੁੜੀ ਨੂੰ 1 ਮਹੀਨੇ ਤੱਕ ਆਪਣੇ ਦੋਸਤ ਦੇ ਘਰ ਬੰਦੀ ਬਣਾ ਕੇ ਰੱਖਿਆ ਸੀ। ਕਿਸੇ ਤਰ੍ਹਾਂ ਭੱਜ ਕੇ ਆਪਣੀ ਭੈਣ ਕੋਲ ਪੁੱਜੀ ਕੁੜੀ ਨੇ ਘਟਨਾ ਬਾਰੇ ਦੱਸਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿਤੀ ਗਈ।ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਦੋਸ਼ੀ ਸੋਮਨਾਥ ਖਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਦੀ ਫੈਕਟਰੀ ‘ਚ ਕੰਮ ਕਰਨ ਵਾਲੀ 20 ਸਾਲਾਂ ਲੜਕੀ ਨਾਲ ਹੋਇਆ ਗੈਂਗਰੇਪ

ਪੀੜਤਾ ਨੇ ਪੁਲਸ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਲਈ ਪਿਛਲੇ 7 ਸਾਲਾਂ ਤੋਂ ਉਹ ਆਪਣੀ ਵੱਡੀ ਭੈਣ ਅਤੇ ਜੀਜੇ ਦੇ ਘਰ ਰਹਿ ਰਹੀ ਹੈ। ਭੈਣ ਅਤੇ ਜੀਜੇ ਦੇ ਕੰਮ ’ਤੇ ਜਾਣ ਤੋਂ ਬਾਅਦ ਉਹ ਬੱਚਿਆਂ ਨਾਲ ਘਰ ’ਚ ਰਹਿੰਦੀ ਸੀ।ਇਸੇ ਦੌਰਾਨ ਉਸ ਦਾ ਸੰਪਰਕ ਸੋਮਨਾਥ ਨਾਲ ਹੋਇਆ, ਜੋ ਕਿ ਜੀਵਨ ਨਗਰ ‘ਚ ਰਹਿੰਦਾ ਹੈ। ਸੋਮਨਾਥ 4 ਬੱਚਿਆਂ ਦਾ ਪਿਤਾ ਹੈ। ਉਸ ਨੇ ਉਸ ਨੂੰ ਵਿਆਹ ਦੇ ਝਾਂਸੇ ’ਚ ਫਸਾਇਆ ਤੇ ਆਪਣੇ ਨਾਲ ਦੋਸਤ ਦੇ ਘਰ ਲੈ ਗਿਆ, ਜਿੱਥੇ ਉਸ ਨੂੰ ਇਕ ਮਹੀਨਾ ਰੱਖਿਆ ਅਤੇ ਉਸ ਦੇ ਨਾਲ ਜਬਰ-ਜ਼ਿਨਾਹ ਕਰਦਾ ਰਿਹਾ।

ਇਹ ਵੀ ਪੜ੍ਹੋ: ਇੱਕ ਪਿਤਾ ਨੇ ਲਾਇਆ ਫ਼ਾਹਾ, ਮਰਨ ਤੋਂ ਪਹਿਲਾਂ 12 ਸਾਲਾਂ ਬੇਟੀ ਨੂੰ ਭੇਜਿਆ ਆਡੀਓ ਮੈਸੇਜ, ਇਹ ਕਾਰਣ ਆਇਆ ਸਾਹਮਣੇ

ਜਦੋਂ ਕੁੜੀ ਨੇ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕਹੀ ਤਾਂ ਉਹ ਟਾਲ-ਮਟੋਲ ਕਰਨ ਲੱਗਾ।ਇਸ ਲਈ ਕਿਸੇ ਤਰ੍ਹਾਂ ਉਸ ਦੇ ਚੁੰਗਲ ‘ਚੋਂ ਬਾਹਰ ਨਿਕਲੀ ਅਤੇ ਭੱਜ ਕੇ ਆਪਣੀ ਭੈਣ ਦੇ ਘਰ ਪੁੱਜ ਗਈ। ਉਸਨੇ ਸਾਰੀ ਘਟਨਾ ਭੈਣ ਅਤੇ ਜੀਜੇ ਨੂੰ ਦੱਸੀ। ਉਧਰ ਜਾਂਚ ਅਧਿਕਾਰੀ ਸਬ ਇੰਸ. ਕਿਰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਪੀੜਤਾ ਦੀ ਮੈਡੀਕਲ ਜਾਂਚ ਕਰਵਾਇਆ ਜਾ ਰਿਹਾ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ