Ludhiana Suicide News: ਜਗਰਾਉਂ ਵਿੱਚ ਸੋਸ਼ਲ ਮੀਡੀਆ ਤੇ ਲਾਇਵ ਹੋ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

man-commits-suicide-going-live-on-social-media-in-jagraon
Ludhiana Suicide News: ਜਗਰਾਉਂ ਦੇ ਮਾਈ ਜੀਨਾ ਮੁਹੱਲਾ ਦੇ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ ‘ਤੇ ਆਪਣੀ ਵੀਡੀਓ ਪਾਉਣ ਤੋਂ ਬਾਅਦ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਜਗਰਾਉਂ ਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੀ ਪਤਨੀ ‘ਤੇ ਦੋਸ਼ ਲਾਉਂਦੇ ਹੋਏ ਵੀਡੀਓ ਬਣਾਈ, ਜਿਸ ‘ਚ ਉਸਨੇ ਆਪਣੀ ਖੁਦਕੁਸ਼ੀ ਦਾ ਕਾਰਣ ਪਤੀ-ਪਤਨੀ ਵਿਚਾਲੇ ਚੱਲ ਰਿਹਾ ਝਗੜਾ ਦੱਸਿਆ ਹੈ।

ਇਹ ਵੀ ਪੜ੍ਹੋ: Weekend Lockdown : ਲੁਧਿਆਣਾ ਵਿੱਚ ਬੇਫਜ਼ੂਲ ਘੁੰਮ ਰਹੇ 200 ਲੋਕਾਂ ਦੇ ਪੁਲਿਸ ਨੇ ਕੱਟੇ ਚਲਾਨ

ਵਿਅਕਤੀ ਨੇ ਵੀਡੀਓ ‘ਚ ਉਸਨੇ ਆਪਣੀ ਪਤਨੀ ਦੇ ਨਾਲ ਕੁਝ ਸਿਆਸੀ ਲੀਡਰਾਂ ‘ਤੇ ਵੀ ਦੋਸ਼ ਲਾਏ ਹਨ। ਕਰਮਜੀਤ ਸਿੰਘ ਅਨੁਸਾਰ ਉਸਦੀ ਪਤਨੀ ਵਲੋਂ ਉਸਦੀ ਨੌਜਵਾਨ ਲੜਕੀ ‘ਤੇ ਵੀ ਕਈ ਤਰ੍ਹਾਂ ਦੋਸ਼ ਲਾਏ ਗਏ ਹਨ। ਉਸਨੇ ਆਪਣੀ ਪਤਨੀ ਨੂੰ ਘਰ ਲਿਆਉਣ ਲਈ ਇਕ ਰਾਜ਼ੀਨਾਮਾ ਵੀ ਲਿਖਿਆ ਹੋਇਆ ਸੀ, ਜਿਸ ਤੋਂ ਬਾਅਦ ਵੀ ਉਸਦੀ ਪਤਨੀ ਨੇ ਘਰ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਜਗਰਾਓਂ ਦੇ ਐੱਸ. ਐੱਚ. ਓ. ਜਗਜੀਤ ਸਿੰਘ ਅਨੁਸਾਰ ਮ੍ਰਿਤਕ ਦੀ ਬੇਟੀ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ