MahaShivratari Celebration Ludhiana: MahaShivratari ‘ਤੇ ਸ਼ਿਵ ਮੰਦਰਾਂ ਵਿਚ ਸ਼ਰਧਾਲੂਆਂ ਦੀ ਆਮਦ

mahashivratari-celebration-in-ludhiana

MahaShivratari Celebration Ludhiana: MahaShivratari ਦਾ ਪਵਿੱਤਰ ਤਿਉਹਾਰ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਸ਼ਿਵ ਮੰਦਰਾਂ ਵਿਚ ਸ਼ਰਧਾਲੂਆਂ ਦੀ ਆਮਦ ਹੈ। ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਿਵ ਮੰਦਰਾਂ ਵਿਚ ਮੱਥਾ ਟੇਕ ਰਹੇ ਹਨ। ਸ਼ਿਵਰਾਤਰੀ ਹੋਣ ਕਾਰਨ ਲੁਧਿਆਣਾ ਦੇ 500 ਸਾਲ ਪੁਰਾਣੇ ‘ਸੰਗਲਾ ਸ਼ਿਵਾਲਾ ਮੰਦਰ’ ਦੇ ਦਰਵਾਜ਼ੇ ਦੇਰ ਰਾਤ ਖੁੱਲ੍ਹ ਗਏ। ਸਵੇਰੇ, ਵੱਡੀ ਗਿਣਤੀ ਵਿਚ ਸੰਗਤਾਂ ਦੇ ਲਈ ਸ਼ਿਵ ਜੀ ਦਾ ਜਲ ਦਾ ਅਭਿਸ਼ੇਕ ਕੀਤਾ ਗਿਆ।

ਇਹ ਵੀ ਪੜ੍ਹੋ: Ludhiana Suicide News: ਫੈਕਟਰੀ ਮਾਲਕ ਤੋਂ ਤੰਗ ਆ ਕੇ ਲੜਕੀ ਨੇ ਕੀਤੀ ਖ਼ੁਦਕੁਸ਼ੀ

ਮੰਦਰ ਦੇ ਮਹੰਤ ਨੇ ਦੱਸਿਆ ਕਿ ਅੱਜ ਮੰਦਰ ਵਿਚ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ ਹੋਵੇਗੀ। ਮਹੰਤ ਨੇ ਦੱਸਿਆ ਕਿ ਇਸ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਲਗਭਗ 500 ਸਾਲ ਪਹਿਲਾਂ ਇਹ ਮੰਦਰ ਸ਼ਹਿਰ ਤੋਂ ਬਾਹਰ ਹੁੰਦਾ ਸੀ। ਮੰਦਰ ਦੇ ਮਹੰਤਾਂ ਨੇ ਵੀ ਆਪਣੇ ਆਪ ਨੂੰ ਸੰਗਲਾਂ ਨਾਲ ਬੰਨ੍ਹ ਲਿਆ। ਇਸ ਕਾਰਨ ਮੰਦਰ ਦਾ ਨਾਮ ‘ਸੰਗਲਾ ਸ਼ਿਵਾਲਾ ਮੰਦਰ’ ਰੱਖਿਆ ਗਿਆ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ