Ludhiana Lockdown : ਲੁਧਿਆਣਾ ਦੀ ਸਰਹੱਦਾਂ ਕੀਤੀਆਂ ਸੀਲ, ਬਿਨਾ ਕਾਰਨ ਘਰੋਂ ਨਿਕਲਣ ਤੇ FIR ਹੋਵੇਗੀ ਦਰਜ

Ludhiana Police Seals Borders Due to Punjab Lockdown

ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਕੀਤੇ ਲਾਕਡਾਊਨ ਨੂੰ ਕਾਮਯਾਬ ਕਰਨ ਲਈ ਲੁਧਿਆਣਾ ਪੁਲਸ ਨੇ ਤਿਆਰੀਆਂ ਕਰ ਲਈਆਂ ਹਨ। ਸ਼ਹਿਰ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਬਿਨਾ ਕਾਰਨ ਘਰ ਤੋਂ ਬਾਹਰ ਨਿਕਲਣ ਵਾਲਿਆਂ ਤੇ FIR ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਕਮਿਸ਼ਿਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਸਥਾਨਕ ਪੁਲਿਸ ਦੇ 2500 ਜਵਾਨਾਂ ਦੇ ਨਾਲ-ਨਾਲ ਸੁਰੱਖਿਆ ਬਲ ਦੀਆਂ ਤਿੰਨ ਹੋਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੋਮਵਾਰ ਨੂੰ ਦੋ ਹੋਰ ਕੰਪਨੀਆਂ ਆ ਰਹੀਆਂ ਹਨ। ਸਾਰੇ ਚੋਰਾਹੇ , ਸੜਕਾਂ ਤੇ ਗਲੀਆਂ ਤੇ ਨਜ਼ਰ ਰੱਖਣ ਲਈ ਨਾਕਾਬੰਦੀ ਅਤੇ ਪੈਟਰੌਲਿੰਗ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : Corona In Ludhiana: ਲੁਧਿਆਣਾ ਦੇ ਡਾਕਟਰ ਨੇ ਬਣਾਈ Corona ਦੀ ਦਵਾਈ, 15 ਦਿਨਾਂ ਵਿਚ ਮਰੀਜ਼ ਠੀਕ ਕਰਨ ਦਾ ਕੀਤਾ ਦਾਅਵਾ

ਲਾਕਡਾਊਨ ਦੇ ਸਮੇਂ ਇਕ ਘਰ ਤੋਂ ਇਕ ਵਿਅਕਤੀ ਨੂੰ ਹੀ ਘਰੋਂ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਉਹ ਘਰ ਤੋਂ ਸਿੱਧਾ ਦੁਕਾਨ ‘ਤੇ ਜਾਕੇ ਸਮਾਨ ਖਰੀਦੇਗਾ। ਉਸ ਤੋਂ ਬਾਦ ਸਿੱਧੇ ਘਰ ਵਾਪਿਸ ਜਾਵੇਗਾ। ਮੰਦਿਰ, ਗੁਰੁਦਆਰਾ ਸਹਿਬ ਅਤੇ ਹੋਰ ਸਥਾਨਾਂ ਤੋਂ ਅਨਾਉਂਸਮੈਂਟ ਕਰਵਾਈ ਜਾਵੇਗੀ ਤਾਂ ਕਿ ਲੋਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਲਈ ਜਾਗਰੂਕ ਕੀਤਾ ਜਾ ਸਕੇ।

ਦੁੱਧ, ਸਬਜੀ, ਕਿਰਾਨਾ ਅਤੇ ਦਵਾਈਆਂ ਦੀ ਦੁਕਾਨਾਂ ਨੂੰ ਖੋਲਣ ਦੀ ਛੂਟ ਦਿੱਤੀ ਗਈ ਹੈ। ਸੀਪੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਲਾਕਡਾਊਨ ਦੇ ਸਮੇਂ ਦੁੱਧ, ਸਬਜੀ, ਕਿਰਾਨਾ ਅਤੇ ਹੋਲਸੇਲ ਦੀ ਦੁਕਾਨਾਂ ਖੋਲਣ ਦੀ ਛੂਟ ਦਿੱਤੀ ਗਈ ਹੈ। ਇੱਥੇ ਲੋਕ ਆਪਣੀ ਘਰੇਲੂ ਜ਼ਰੂਰਤ ਦਾ ਸਮਾਨ ਖਰੀਦ ਸਕਣਗੇ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ