Corona Virus Ludhiana : ਲੁਧਿਆਣਾ ਪੁਲਿਸ ਨੇ ਮੰਗੀ ਸ਼ਹਿਰ ਦੇ ਲੋਕਾਂ ਤੋਂ ਮਦਦ, ਫੇਸਬੁੱਕ ਤੇ ਪਾਈ ਪੋਸਟ

Ludhiana Police Posts on Facebook Needs Volunteers

Corona Virus Ludhiana : ਲੁਧਿਆਣਾ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਆਪਣੇ ਫੇਸਬੁੱਕ ਪੇਜ ‘ਤੇ ਇਕ ਪੋਸਟ ਪਾਈ ਹੈ। ਇਸ ਪੋਸਟ ਵਿਚ, ਲੁਧਿਆਣਾ ਪੁਲਿਸ ਨੇ ਲਿਖਿਆ ਹੈ ਕਿ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਪੁਲਿਸ ਨੇ ਲਿਖਿਆ ਕਿ ਘਰ-ਘਰ ਜਾ ਕੇ ਡਿਲਿਵਰੀ, ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਪਕਾਇਆ ਭੋਜਨ ਮੁਹੱਈਆ ਕਰਾਉਣ ਲਈ, ਟ੍ਰੈਫਿਕ ਦਾ ਪ੍ਰਬੰਧਨ ਕਰਨ ਲਈ ਵਲੰਟੀਅਰਾਂ ਦੀ ਜ਼ਰੂਰਤ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲ 700 ਵਲੰਟੀਅਰ ਹਨ ਪਰ ਉਨ੍ਹਾਂ ਨੂੰ ਹਰੇਕ ਮੋਹੱਲੇ ਲਈ 8-10 ਵਾਲੰਟੀਅਰਾਂ ਦੀ ਜ਼ਰੂਰਤ ਹੈ। ਉਹ ਲੋਕ ਜੋ ਸਾਡੀ ਮਦਦ ਕਰਨਾ ਚਾਹੁੰਦੇ ਹਨ ਅਤੇ 50 ਸਾਲ ਤੋਂ ਘੱਟ ਉਮਰ ਦੇ ਅਤੇ ਸਿਹਤਮੰਦ ਹਨ ਉਹ ਸਾਡੇ ਨਾਲ ਜੁੜ ਸਕਦੇ ਹਨ।

Ludhiana Police Posts on Facebook Needs Volunteers

ਇਹ ਵੀ ਪੜ੍ਹੋ : Corona Virus In Ludhiana : ਲੁਧਿਆਣਾ ਤੋਂ ਕੋਰੋਨਾ ਦਾ ਪਹਿਲਾ ਪੋਜ਼ੀਟਿਵ ਕੇਸ ਆਇਆ ਸਾਹਮਣੇ

ਤੁਸੀਂ DCP ਟ੍ਰੈਫਿਕ ਲੁਧਿਆਣਾ 9646100043, ACP ਟ੍ਰੈਫਿਕ ਲੁਧਿਆਣਾ- 9915400221′ ਦੇ ਇਨ੍ਹਾਂ ਨੰਬਰਾਂ ਤੇ ਕਾਲ ਕਰਕੇ ਆਪਣਾ ਨਾਮ ਲਿਖਵਾ ਸਕਦੇ ਹੋ ਜਾਂ ਫਿਰ cpludhianacity@gmail.com ਤੇ ਈਮੇਲ ਵੀ ਕਰਦੇ ਹੋ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ