Ludhiana Health Worker Beaten News: ਕੋਰੋਨਾ ਟੈਸਟ ਕਰਾਉਣ ਆਏ ਸਿਹਤ ਕਰਮਚਾਰੀ ਦੀ ਬੰਨ੍ਹ ਕੇ ਕੀਤੀ ਕੁੱਟਮਾਰ

ludhiana-health-worker-beaten-by-dera-people-in-ludhiana

Ludhiana Health Worker Beaten News: ਇੱਥੇ ਦੇ ਖਾਨਪੁਰ ‘ਚ ਸਥਿਤ ਇਕ ਡੇਰੇ ‘ਚ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਸਬੰਧੀ ਪ੍ਰੇਰਿਤ ਕਰਨ ਗਏ ਸਿਹਤ ਵਿਭਾਗ ਦੇ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਮਸਤਾਨ ਸਿੰਘ ਨੇ ਦੱਸਿਆ ਕਿ ਉਹ ਸਬ ਸੈਂਟਰ ਜਰਖੜ ਸਥਿਤ ਮਲਟੀਪਰਪਜ਼ ਹੈਲਥ ਵਰਕਰ ਵਜੋਂ ਕੰਮ ਕਰਦੇ ਹਨ। ਡਾ. ਅਮਿਤ ਅਰੋੜਾ ਨੇ ਉਨ੍ਹਾਂ ਨੂੰ ਪਿੰਡ ਖਾਨਪੁਰ ਸਥਿਤ ਡੇਰੇ ‘ਚ ਕੋਰੋਨਾ ਦੇ ਸ਼ੱਕੀ ਮਾਮਲੇ ‘ਚ ਪ੍ਰੇਰਿਤ ਕਰਕੇ ਲੋਕਾਂ ਨੂੰ ਲਿਆਉਣ ਲਈ ਕਿਹਾ ਸੀ। ਜਿੱਥੇ ਕਰੀਬ 8-9 ਲੋਕਾਂ ਨੇ ਉਨ੍ਹਾਂ ਨੂੰ ਪੱਗ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। ਉਨ੍ਹਾਂ ਦੇ ਸਟਾਫ ਨੇ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਛੁਡਵਾਇਆ।

ਇਹ ਵੀ ਪੜ੍ਹੋ: Ludhiana Rape News: ਲੁਧਿਆਣਾ ਦੇ ਸੰਧੂ ਨਗਰ ਦੀ ਗਾਇਕਾ ਨੂੰ ਆਪਣੇ ਦਫ਼ਤਰ ਬੁਲਾ ਕੇ ਕੀਤਾ ਜ਼ਬਰ-ਜਨਾਹ, 6 ਦਿਨਾਂ ਬਾਅਦ ਦਰਜ ਕਾਰਵਾਈ ਸ਼ਿਕਾਇਤ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੁੱਟਣ ਵਾਲਿਆਂ ਨੇ ਬਲੀ ਦੇਕੇ ਨਹਿਰ ‘ਚ ਸੁੱਟਣ ਦੀ ਗੱਲ ਕਹੀ ਸੀ। ਸੀਐਚਸੀ ਡੇਹਲੋਂ ਦੇ ਡਾ. ਅਮਿਤ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੀਲਡ ਸਟਾਫ ਤੋਂ ਡੇਰੇ ‘ਚ ਸ਼ੱਕੀ ਮਰੀਜ਼ ਹੋਣ ਦੀ ਸ਼ਿਕਾਇਤ ਮਿਲੀ ਸੀ। ਉੱਥੇ ਵਰਕਰ ਨੂੰ ਭੇਜਿਆ ਗਿਆ ਜਿੱਥੇ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਲਈ ਰਾਜ਼ੀ ਕਰ ਲਿਆ ਸੀ ਪਰ ਬਾਅਦ ‘ਚ ਮੁਲਜ਼ਮਾਂ ਨੇ ਉਨ੍ਹਾਂ ਦੇ ਕਰਮਚਾਰੀ ਨਾਲ ਕੁੱਟਮਾਰ ਕੀਤੀ।

ਜਦੋਂ ਸੈਂਟਰ ‘ਚ ਮਸਤਾਨ ਨੂੰ ਬੰਨ੍ਹ ਕੇ ਰੱਖੇ ਜਾਣ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਉੱਥੋਂ ਛੁਡਵਾਇਆ ਗਿਆ। ਇਸ ਦੌਰਾਨ ਕੁੱਟਮਾਰ ਕਰਨ ਵਾਲਿਆਂ ਨੇ ਛੁਡਵਾਉਣ ਆਏ ਸੈਂਟਰ ਦੇ ਲੋਕਾਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਡੇਰੇ ਦੇ ਸਾਧੂ ਦਾ ਫੋਨ ਖੋਹ ਕੇ ਮਸਤਾਨ ਨੂੰ ਕੁੱਟੇ ਜਾਣ ਦਾ ਵੀਡੀਓ ਹਾਸਲ ਕੀਤਾ ਗਿਆ। ਥਾਣਾ ਡੇਹਲੋਂ ਦੇ ਏਐਸਆਈ ਨਰੇਂਦਰਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਕਿਹਾ ਪੀੜਤ ਦੇ ਬਿਆਨ ਦੇ ਆਧਾਰ ‘ਤੇ ਮੁਲਜ਼ਮਾਂ ‘ਤੇ ਕੇਸ ਦਰਜ ਕਰੇਗੀ, ਮਾਮਲੇ ਦੀ ਜਾਂਚ ਜਾਰੀ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ